ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਭਾਰਤ ਵਿੱਚ 5G ਸਰਵਿਸ ਲਾਂਚ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਇੰਡੀਅਨ ਮੋਬਾਇਲ ਕਾਂਗਰਸ 2022 ਦੀ ਸ਼ੁਰੂਆਤ ਕਰਦਿਆਂ ਦੇਸ਼ ਵਿੱਚ 5G ਸਰਵਿਸ ਲਾਂਚ ਕੀਤੀ ਹੈ। ਇਸਦੇ ਨਾਲ ਹੀ ਦੇਸ਼ ਦੇ ਕਈ ਸ਼ਹਿਰਾਂ ਵਿੱਚ 5G ਦੀ ਸਰਵਿਸ ਮਿਲਣ ਲੱਗੇਗੀ। ਲਾਂਚਿੰਗ ਦੇ ਨਾਲ ਭਾਰਤ ਵੀ ਉਨ੍ਹਾਂ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਜਾਵੇਗਾ, ਜਿੱਥੇ ਲੇਟੈਸਟ ਜੈਨਰੇਸ਼ਨ ਦੀ ਟੈਲੀਕਾਮ ਸਰਵਿਸ ਮਿਲੇਗੀ। ਇਸ ਮੌਕੇ ‘ਤੇ ਪੀਐੱਮ ਮੋਦੀ 5G ਨੈੱਟਵਰਕ ‘ਤੇ ਵੀਡੀਓ ਕਾਲ ਦੀ ਮਦਦ ਨਾਲ ਮਹਾਰਾਸ਼ਟਰ ਵਿੱਚ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਓ, ਏਅਰਟੈੱਲ ਅਤੇ ਦੂਜਿਆਂ ਕੰਪਨੀਆਂ ਦੇ ਸਟਾਲ ‘ਤੇ ਵਿਜ਼ਿਟ ਕੀਤਾ ਹੈ ਅਤੇ ਨਵੀਂ ਤਕਨਾਲੋਜੀ ਦਾ ਡੈਮੋ ਵੀ ਲਿਆ ਹੈ। ਉਨ੍ਹਾਂ ਨੇ ਮੈਡੀਕਲ ਲਾਈਨ ਵਿੱਚ 5G ਕਾਰਨ ਮਿਲਣ ਵਾਲੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ ਹੈ। ਇਸ ਤੋਂ ਇਲਾਵਾ ਕਿਸ ਤਰ੍ਹਾਂ ਨਾਲ ਡਿਫੈਂਸ ਤੇ ਖੇਤੀ ਸੈਕਟਰ ਵਿੱਚ 5G ਆਉਣ ਤੋਂ ਬਾਅਦ ਹੋਣ ਵਾਲੇ ਬਦਲਾਅ ਦਾ ਵੀ ਡੈਮੋ ਦੇਖਿਆ ਹੈ। ਹਾਲਾਂਕਿ ਸ਼ੁਰੂਆਤ ਵਿੱਚ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ 5G ਨੈੱਟਵਰਕ ਉਪਲਬਧ ਨਹੀਂ ਹੋਵੇਗਾ। ਦਿੱਲੀ, ਮੁੰਬਈ, ਕੋਲਕਾਤਾ ਤੇ ਚੇੱਨਈ ਸਣੇ ਕਈ ਸ਼ਹਿਰਾਂ ਵਿੱਚ ਸ਼ੁਰੂਆਤੀ ਸਰਵਿਸ ਮਿਲੇਗੀ, ਜਿਸਦਾ ਵਿਸਤਾਰ ਅਗਲੇ ਸਾਲ ਦੇ ਅੰਤ ਤੱਕ ਪੈਨ ਇੰਡੀਆ ਲੈਵਲ ‘ਤੇ ਹੋਵੇਗਾ।
5G ਨੈੱਟਵਰਕ ਦੀ ਵਰਤੋਂ ਕਰਨ ਲਈ ਫਿਲਹਾਲ ਤੁਹਾਨੂੰ ਨਵੇਂ ਸਿਮ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ। ਤੁਸੀਂ ਆਪਣੇ ਪੁਰਾਣੇ ਸਿਮ ‘ਤੇ ਹੀ ਨਵੀਂ ਸਰਵਿਸ ਦੀ ਵਰਤੋਂ ਕਰ ਸਕੋਗੇ। ਹਾਲਾਂਕਿ ਇਸ ਦੇ ਲਈ ਤੁਹਾਡੇ ਫੋਨ ਵਿੱਚ 5G ਸਪੋਰਟ ਹੋਣੀ ਲਾਜ਼ਮੀ ਹੈ। 5G ਸਪੋਰਟ ਹੀ ਨਹੀਂ ਇਸ ਵਿੱਚ ਉਨ੍ਹਾਂ ਬੈਡਸ ਦਾ ਵੀ ਹੋਣਾ ਜ਼ਰੂਰੀ ਹੈ, ਜਿਸ ‘ਤੇ ਸਰਵਿਸ ਉਪਲਬਧ ਹੋਵੇਗੀ। ਭਾਰਤ ਵਿੱਚ ਲਾਂਚ ਹੋਏ ਬਹੁਤ ਸਾਰੇ ਮੋਬਾਇਲ 5G ਸਪੈਕਟ੍ਰਮ ਨਿਲਾਮੀ ਤੋਂ ਪਹਿਲਾਂ ਦੇ ਹਨ।
ਦੱਸ ਦੇਈਏ ਕਿ ਅਜਿਹਾ ਨਹੀਂ ਹੈ ਕਿ 5G ਨੈੱਟਵਰਕ ‘ਤੇ ਤੁਹਾਨੂੰ ਸਿਰਫ਼ ਤੇਜ਼ ਸਪੀਡ ਇੰਟਰਨੈੱਟ ਮਿਲੇਗਾ। ਇਹ ਇਸ ਸਰਵਿਸ ਦਾ ਇੱਕ ਪਹਿਲੂ ਹੈ। 5G ਨੈੱਟਵਰਕ ‘ਤੇ ਤੁਹਾਨੂੰ ਹਾਈ ਸਪੀਡ ਡਾਟਾ ਦੇ ਇਲਾਵਾ ਬਿਹਤਰ ਟੈਲੀਕਾਮ ਸਰਵਿਸ ਅਤੇ ਕਾਲ ਕੁਨੈਕਟਿਵਿਟੀ ਮਿਲੇਗੀ, ਯਾਨੀ ਕਿ ਨਵੇਂ ਨੈੱਟਵਰਕ ‘ਤੇ ਹਾਈ ਸਪੀਡ ਡਾਟਾ ਦੇ ਇਲਾਵਾ ਕਾਲ ਤੇ ਕੁਨੈਕਟਿਵਿਟੀ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: