PM Modi Lays Foundation Stone: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਗੁਜਰਾਤ ਦੇ ਰਾਜਕੋਟ ਵਿੱਚ AIIMS ਦਾ ਨੀਂਹ ਪੱਥਰ ਰੱਖਿਆ । ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ । ਪੀਐਮ ਮੋਦੀ ਨੇ ਇੱਥੇ ਵਿਸ਼ਵਾਸ ਜ਼ਾਹਿਰ ਕੀਤਾ ਕਿ ਭਾਰਤ ਵਿੱਚ ਜਲਦ ਹੀ ਕੋਰੋਨਾ ਵੈਕਸੀਨ ਨੂੰ ਮੰਜ਼ੋੜ ਮਿਲੇਗੀ ਅਤੇ ਇੱਕ ਵੱਡੀ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ । ਇਸਦੇ ਨਾਲ ਹੀ ਪੀਐਮ ਮੋਦੀ ਨੇ ਇੱਕ ਨਵਾਂ ਮੰਤਰ ਵੀ ਦਿੱਤਾ। ਨਵਾਂ ਮੰਤਰ ਦਿੰਦਿਆਂ ਉਨ੍ਹਾਂ ਕਿਹਾ ਕਿ ਵੈਕਸੀਨ ਆਉਣ ਦਾ ਮਤਲਬ ਇਹ ਨਹੀਂ ਕਿ ਲਾਪਰਵਾਹੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਹੁਣ ਦਵਾਈ ਵੀ ਤੇ ਕੜਾਈ ਵੀ ਦੇ ਮੰਤਰ ਨਾਲ ਅੱਗੇ ਵਧੋ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਨੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਕਦਮ ਚੁੱਕਿਆ ਹੈ। 2020 ਨੂੰ ਇੱਕ ਨਵੀਂ ਨੈਸ਼ਨਲ ਹੈਲਥ ਫੈਸਿਲਿਟੀ ਨਾਲ ਵਿਦਾਈ ਦੇਣਾ ਆਉਣ ਵਾਲੀਆਂ ਪ੍ਰਾਥਮਿਕਤਾਵਾਂ ਨੂੰ ਸਪੱਸ਼ਟ ਕਰਦਾ ਹੈ। ਕੋਰੋਨਾ ਵੈਕਸੀਨ ਨੂੰ ਲੈ ਕੇ ਪੀਐਮ ਮੋਦੀ ਨੇ ਕਿਹਾ ਕਿ ਨਵਾਂ ਸਾਲ 2021 ਇਲਾਜ ਦੀ ਉਮੀਦ ਲੈ ਕੇ ਆ ਰਿਹਾ ਹੈ। ਭਾਰਤ ਵਿੱਚ ਵੈਕਸੀਨ ਨੂੰ ਲੈ ਕੇ ਹਰ ਲੋੜੀਂਦੀ ਤਿਆਰੀ ਚੱਲ ਰਹੀ ਹੈ । ਵੈਕਸੀਨ ਹਰ ਵਰਗ ਤੱਕ ਪਹੁੰਚੇ ਜਿਸਦੇ ਲਈ ਯਤਨ ਜਾਰੀ ਹਨ, ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨੂੰ ਚਲਾਉਣ ਲਈ ਤਿਆਰੀਆਂ ਜ਼ੋਰਾਂ ‘ਤੇ ਹਨ । ਗੁਜਰਾਤ ਨੇ ਵੀ ਕੋਰੋਨਾ ਨਾਲ ਨਜਿੱਠਣ ਅਤੇ ਵੈਕਸੀਨ ਦੀ ਤਿਆਰੀ ਨੂੰ ਲੈ ਕੇ ਚੰਗੀ ਸਥਿਤੀ ਵਿੱਚ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਬਹੁਤ ਸਾਰੇ ਕੋਰੋਨਾ ਵਾਰੀਅਰਜ਼ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਸਾਲ ਦਾ ਆਖਰੀ ਦਿਨ ਉਨ੍ਹਾਂ ਨੂੰ ਮੱਥਾ ਟੇਕਣ ਦਾ ਹੈ । ਪੂਰੇ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨੇ ਕਿਸੇ ਨੂੰ ਭੁੱਖੇ ਸੌਣ ਨਹੀਂ ਦਿੱਤਾ ਅਤੇ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਇਕਜੁੱਟ ਹੋ ਜਾਂਦਾ ਹੈ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਸੰਕਟ ਦਾ ਸਾਹਮਣਾ ਕਰ ਸਕਦਾ ਹੈ। ਭਾਰਤ ਨੇ ਨਿਰਧਾਰਤ ਸਮੇਂ ਵਿੱਚ ਚੰਗੇ ਫੈਸਲੇ ਲਏ ਜਿਸ ਕਾਰਨ ਅੱਜ ਸਾਡੀ ਸਥਿਤੀ ਬਿਹਤਰ ਹੈ। ਕੋਰੋਨਾ ਨੂੰ ਹਰਾਉਣ ਵਿੱਚ ਭਾਰਤ ਦਾ ਰਿਕਾਰਡ ਕਾਫ਼ੀ ਵਧੀਆ ਰਿਹਾ ਹੈ।
ਇਸ ਤੋਂ ਇਲਾਵਾ AIIMS ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਸਿਰਫ 6 AIIMS ਹੀ ਤਿਆਰ ਸਨ, ਅਸੀਂ 6 ਸਾਲਾਂ ਵਿੱਚ 10 AIIMS ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ AIIMS ਦੀ ਤਰਜ਼ ‘ਤੇ ਸੁਪਰਸਪੈਸ਼ਲਿਟੀ ਹਸਪਤਾਲ ਵੀ ਬਣਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਕੇਂਦਰ ਆਯੁਸ਼ਮਾਨ ਭਾਰਤ ਦੇ ਅਧੀਨ ਬਣ ਰਹੇ ਹਨ, ਹੁਣ ਤੱਕ 1.5 ਕਰੋੜ ਲੋਕਾਂ ਨੇ ਇਸ ਦਾ ਲਾਭ ਲਿਆ ਹੈ। ਆਯੁਸ਼ਮਾਨ ਭਾਰਤ ਯੋਜਨਾ ਨਾਲ ਗਰੀਬਾਂ ਦੇ 30 ਹਜ਼ਾਰ ਕਰੋੜ ਤੋਂ ਵੱਧ ਪੈਸੇ ਬਚਾਏ ਗਏ ਹਨ ।
ਇਹ ਵੀ ਦੇਖੋ: ਪੁਲਿਸ ਵਾਲੇ ਵੀ ਆ ਗਏ ਕਿਸਾਨੀ ਅੰਦੋਲਨ ਦੇ ਹੱਕ ‘ਚ, ਸੁਣੋ ਕਿਵੇਂ ਪਾਈਆਂ ਮੋਦੀ ਨੂੰ ਲਾਹਨਤਾਂ…