ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਬੀਰ ਦਾਸ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕੀਤੀ । ਪੀਐਮ ਮੋਦੀ ਨੇ ਸੰਤ ਕਬੀਰ ਨੂੰ ਸਿਰਫ ਸਮਾਜਿਕ ਬੁਰਾਈਆਂ ‘ਤੇ ਹਮਲਾ ਕਰਨ ਵਾਲਾ ਨਹੀਂ, ਬਲਕਿ ਪਿਆਰ ਦਾ ਸੰਦੇਸ਼ ਦੇਣ ਵਾਲਾ ਦੱਸਿਆ ।
ਦਰਅਸਲ, ਪੀਐਮ ਮੋਦੀ ਨੇ ਟਵੀਟ ਕਰਦਿਆਂ ਕਬੀਰ ਜੀ ਨੂੰ ਸ਼ਰਧਾਂਜਲੀ ਦਿੱਤੀ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਉਹ ਸੰਤ ਕਬੀਰ ਦਾਸ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਸ਼ਤ-ਸ਼ਤ ਨਮਨ । ਉਨ੍ਹਾਂ ਨੇ ਨਾ ਸਿਰਫ ਸਮਾਜਿਕ ਬੁਰਾਈਆਂ ‘ਤੇ ਹਮਲਾ ਕੀਤਾ ਬਲਕਿ ਵਿਸ਼ਵ ਨੂੰ ਮਾਨਵਤਾ ਅਤੇ ਪਿਆਰ ਦਾ ਸੰਦੇਸ਼ ਦਿੱਤਾ ।
ਪੀਐਮ ਮੋਦੀ ਨੇ ਟਵੀਟ ਵਿੱਚ ਲਿਖਿਆ ਕਿ ਉਨ੍ਹਾਂ ਦਾ ਦਿਖਾਇਆ ਰਸਤਾ ਹਰ ਪੀੜ੍ਹੀ ਨੂੰ ਭਾਈਚਾਰੇ ਅਤੇ ਸਦਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇਸ ਮੌਕੇ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ । ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਕੁਝ ਸਾਲ ਪਹਿਲਾਂ ਮੈਨੂੰ ਮਗਹਰ ਵਿਖੇ ਸੰਤ ਕਬੀਰ ਦਾਸ ਜੀ ਦੇ ਨਿਰਵਾਣ ਸਥਾਨ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਸੀ । ਉਸ ਸਮੇਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਕਬੀਰ ਦਾਸ ਜੀ ਹਿੰਦੀ ਸਾਹਿਤ ਦੀ ਉਸ ਹਜ਼ਾਰ-ਸਾਲਾ ਪਰੰਪਰਾ ਵਿੱਚ ਸੂਰਦਾਸ ਤੋਂ ਇਲਾਵਾ ਇਕਲੌਤੇ ਅਜਿਹੇ ਕਵੀ ਨਜ਼ਰ ਆਉਂਦੇ ਹਨ, ਜਿਨ੍ਹਾਂ ਨੇ ਕਈ ਮਹਾਂਕਾਵਿ ਲਿਖੇ ।
ਦੱਸ ਦੇਈਏ ਕਿ ਕਬੀਰ ਦਾਸ ਜੀ ਦਾ ਜਨਮ 1398 (ਸੰਮਤ 1455) ਨੂੰ ਜੇਠ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ ਸੀ। ਉਹ 15ਵੀਂ ਸਦੀ ਦੇ ਭਾਰਤੀ ਰਹੱਸਵਾਦੀ ਕਵੀ ਅਤੇ ਸੰਤ ਸੀ। ਉਨ੍ਹਾਂ ਦੀਆਂ ਲਿਖਤਾਂ ਨੇ ਹਿੰਦੀ ਖਿੱਤੇ ਦੀ ਭਗਤੀ ਲਹਿਰ ਨੂੰ ਵੀ ਡੂੰਘੇ ਪੱਧਰ ਤੱਕ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ, ਰਸਮਾਂ, ਅੰਧਵਿਸ਼ਵਾਸਾਂ ਦੀ ਨਿੰਦਾ ਕੀਤੀ ਅਤੇ ਸਮਾਜਿਕ ਬੁਰਾਈਆਂ ਦੀ ਸਖ਼ਤ ਆਲੋਚਨਾ ਵੀ ਕੀਤੀ ।