PM Modi Pays Tributes to Freedom Fighter: ਅੱਜ ਪੰਜਾਬ ਕੇਸਰੀ ਦੇ ਨਾਮ ਨਾਲ ਜਾਣੇ ਜਾਂਦੇ ਸੁਤੰਤਰਤਾ ਸੈਨਾਨੀ ਲਾਲਾ ਲਾਜਪਤ ਰਾਏ ਦਾ ਜਨਮਦਿਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲਾ ਲਾਜਪਤ ਰਾਏ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ,”ਮਹਾਨ ਸੁਤੰਤਰਤਾ ਸੈਨਾਨੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੀ ਜਨਮ-ਜਯੰਤੀ ‘ਤੇ ਕੋਟਿ-ਕੋਟਿ ਨਮਨ।
ਜ਼ਿਕਰਯੋਗ ਹੈ ਕਿ ਅੱਜ ਹੀ ਦੇ ਦਿਨ 1865 ਵਿੱਚ ਪੰਜਾਬ ਵਿੱਚ ਜਨਮੇ ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਅਤੇ ਪੰਜਾਬ ਦੇ ਸ਼ੇਰ ਦੀ ਉਪਾਧੀ ਮਿਲੀ ਸੀ।
ਦੱਸ ਦੇਈਏ ਕਿ ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1865 ਨੂੰ ਵੰਡ ਤੋਂ ਪਹਿਲਾਂ ਦੇ ਭਾਰਤ ਦੇ ਪੰਜਾਬ ਸੂਬੇ ਦੇ ਦੁਧਿਕ ਵਿੱਚ ਹੋਇਆ ਸੀ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ । 30 ਅਕਤੂਬਰ 1928 ਨੂੰ ਲਾਹੌਰ ਵਿੱਚ ਸਾਈਮਨ ਕਮੀਸ਼ਨ ਵਿਰੁੱਧ ਆਯੋਜਿਤ ਪ੍ਰਦਰਸ਼ਨ ਵਿੱਚ ਲਾਠੀਚਾਰਜ ਦੌਰਾਨ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਜਿਸ ਦੇ 18 ਦਿਨਾਂ ਬਾਅਦ 17 ਨਵੰਬਰ 1928 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ।