PM Modi Rahul Gandhi: ਨਵੀਂ ਦਿੱਲੀ: ਐਤਵਾਰ ਯਾਨੀ ਕਿ ਅੱਜ ਗੁਰੂ ਪੂਰਨਿਮਾ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਹੋਰਨਾਂ ਨੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ।
ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਦੇਸ਼ਵਾਸੀਆਂ ਨੂੰ ਗੁਰੂ ਪੂਰਨਿਮਾ ਦੀਆਂ ਵਧਾਈਆਂ। ਜੀਵਨ ਨੂੰ ਸਾਰਥਕ ਬਣਾਉਣ ਵਾਲੇ ਗੁਰੂਆਂ ਪ੍ਰਤੀ ਸਨਮਾਨ ਪ੍ਰਗਟ ਕਰਨ ਦਾ ਅੱਜ ਵਿਸ਼ੇਸ਼ ਦਿਨ ਹੈ। ਇਸ ਮੌਕੇ ਸਾਰੇ ਗੁਰੂਆਂ ਨੂੰ ਮੇਰਾ ਸਾਦਰ ਨਮਨ।
ਉਥੇ ਹੀ ਦੂਜੇ ਪਾਸੇ ਕਾਂਗਰਸੀ ਨੇਤਾ ਨੇ ਰਾਹੁਲ ਗਾਂਧੀ ਨੇ ਗੁਰੂ ਪੂਰਨਿਮਾ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਭਗਵਾਨ ਗੌਤਮ ਬੁੱਧ ਦਾ ਕੋਟ ਕੀਤਾ ਅਤੇ ਕਿਹਾ ਕਿ ਤਿੰਨ ਚੀਜ਼ਾਂ ਜੋ ਲੰਮੇ ਸਮੇਂ ਤੱਕ ਲੁਕੀਆਂ ਨਹੀਂ ਰਹਿ ਸਕਦੀਆਂ, ਉਨ੍ਹਾਂ ਵਿੱਚ ਸੂਰਜ, ਚੰਦਰਮਾ ਅਤੇ ਸੱਚਾਈ ਹੈ । ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਤਿੰਨ ਚੀਜ਼ਾਂ ਜੋ ਲੰਮੇ ਸਮੇਂ ਤੱਕ ਨਹੀਂ ਲੁਕ ਸਕਦੀਆਂ- ਸੂਰਜ, ਚੰਦਰਮਾ ਅਤੇ ਸੱਚ- ਗੌਤਮ ਬੁੱਧ। ਤੁਹਾਨੂੰ ਸਾਰਿਆਂ ਨੂੰ ਗੁਰੂ ਪੂਰਨਿਮਾ ਦੀਆਂ ਸ਼ੁੱਭਕਾਮਨਾਵਾਂ ।
ਦੱਸ ਦੇਈਏ ਕਿ ਅੱਜ ਗੁਰੂ ਪੂਰਨਿਮਾ ਮੌਕੇ ਸਾਲ ਦਾ ਤੀਜਾ ਚੰਦਰ ਗ੍ਰਹਿਣ ਲੱਗਿਆ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਹਰ ਗ੍ਰਹਿਣ ਆਪਣੇ ਨਾਲ ਸ਼ੁੱਭ ਜਾਂ ਅਸ਼ੁੱਭ ਸੰਕੇਤਾਂ ਲੈ ਕੇ ਆਉਂਦਾ ਹੈ । ਪਰ ਇਸ ਵਾਰ ਗ੍ਰਹਿਣ ਦਾ ਤਿੱਕੜੀ ਸੰਕਟ ਦਾ ਸੰਕੇਤ ਦੇ ਰਿਹਾ ਹੈ। ਇੱਕ ਹੀ ਮਹੀਨੇ ਵਿੱਚ ਸੂਰਜ ਗ੍ਰਹਿਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੱਗੇ ਚੰਦਰ ਗ੍ਰਹਿਣ ਨੂੰ ਜੋਤਿਸ਼ ਦੇ ਜਾਣਕਾਰ ਵਧੀਆ ਨਹੀਂ ਮੰਨ ਰਹੇ ਹਨ। ਅੱਜ ਦੇ ਚੰਦਰ ਗ੍ਰਹਿਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ।