ਕੋਰੋਨਾ ਸੰਕ੍ਰਮਣ ਹੁਣ ਇੱਕ ਵਾਰ ਫਿਰ ਤੋਂ ਪੈਰ ਪਸਾਰਨ ਲੱਗ ਗਿਆ ਹੈ। ਇਸ ਵਿਚਾਲੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕੋਵਿਡ ਪਾਜ਼ੀਟਿਵ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀਹੈ । ਬਰਾਕ ਓਬਾਮਾ ਨੇ ਕਿਹਾ ਕਿ ਮੈਂ ਕੋਰੋਨਾ ਜਾਂਚ ਕਰਵਾਈ ਹੈ। ਡਾਕਟਰਾਂ ਮੁਤਾਬਕ ਮੈਂ ਕੋਰੋਨਾ ਪਾਜ਼ੀਟਿਵ ਹਾਂ। ਬਰਾਕ ਓਬਾਮਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੇਰੇ ਗਲੇ ਵਿੱਚ ਦਰਦ ਹੈ। ਪਰ ਇਸ ਸਮੇਂ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਮੇਰੇ ਨਾਲ ਮਿਸ਼ੇਲ ਦਾ ਵੀ ਕੋਰੋਨਾ ਟੈਸਟ ਹੋਇਆ ਸੀ। ਪਰ ਖੁਸ਼ਕਿਸਮਤੀ ਨਾਲ ਉਹ ਸੰਕਰਮਿਤ ਨਹੀਂ ਹੈ। ਨਾਲ ਹੀ ਕਿਹਾ ਕਿ ਅਸੀਂ ਸਰਕਾਰ ਦੇ ਇਸ ਤੱਥ ਲਈ ਧੰਨਵਾਦੀ ਹਾਂ ਕਿ ਟੀਕਾਕਰਨ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਵਾਇਆ ਗਿਆ ਹੈ ।
ਇਸ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ, ‘ਮੈਂ ਬਰਾਕ ਓਬਾਮਾ ਨੂੰ ਕੋਵਿਡ-19 ਤੋਂ ਜਲਦ ਠੀਕ ਹੋਣ ਅਤੇ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ”।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ 16 ਕੌਂਸਲਰ ‘ਆਪ’ ‘ਚ ਸ਼ਾਮਲ, ਸਿਸੋਦੀਆ ਬੋਲੇ- ‘ਹੁਣ ਨਗਰ ਨਿਗਮ ‘ਚ ਵੀ ‘ਆਪ’ ਦਾ ਝੰਡਾ’
ਦੱਸ ਦੇਈਏ ਕਿ ਚੀਨ ਵਿੱਚ ਕੋਰੋਨਾ ਮਹਾਮਾਰੀ ਇੱਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੀ ਹੈ। ਚੀਨ ਦੇ ਕਈ ਸ਼ਹਿਰਾਂ ਵਿੱਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਚੀਨ ਵਿੱਚ ਕੋਰੋਨਾ ਦੇ 2000 ਨਵੇਂ ਮਾਮਲੇ ਦਰਜ ਕੀਤੇ ਗਏ ਹਨ । ਇਨ੍ਹਾਂ ਵਿੱਚੋਂ 20 ਕੇਸ ਰਾਜਧਾਨੀ ਬੀਜਿੰਗ ਵਿੱਚ ਦਰਜ ਕੀਤੇ ਗਏ ਹਨ। ਚੀਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਲਗਭਗ 2 ਸਾਲਾਂ ਬਾਅਦ ਪਹਿਲੀ ਵਾਰ ਚੀਨ ਵਿੱਚ ਕੋਰੋਨਾ ਸੰਕਰਮਣ ਦੇ 2000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: