PM Modi speaks at NCC program: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦਿੱਲੀ ਵਿੱਚ ਨੈਸ਼ਨਲ ਕੈਡੇਟ ਕੋਰ (NCC) ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਮੋਦੀ ਨੂੰ ਇਸ ਦੌਰਾਨ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ, ਤਿੰਨੋਂ ਫੌਜਾਂ ਦੇ ਚੀਫ ਵੀ ਮੌਜੂਦ ਰਹੇ । ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਵਿਧਾਨ ਵਿੱਚ ਸਿਵਲ ਡਿਊਟੀ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਨੂੰ ਪੂਰਾ ਕਰਨਾ ਹਰ ਇੱਕ ਦਾ ਫਰਜ਼ ਹੈ । ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਦਿਖਾਇਆ ਗਿਆ ਹੈ ਕਿ ਵਾਇਰਸ ਹੋਵੇ ਜਾਂ ਸਰਹੱਦ ਦੀ ਚੁਣੌਤੀ, ਭਾਰਤ ਪੂਰੀ ਤਰ੍ਹਾਂ ਤਿਆਰ ਹੈ । ਅੱਜ ਦੇਸ਼ ਦੋ ਦੇਸੀ ਟੀਕੇ ਬਣਾ ਚੁੱਕਿਆ ਹੈ, ਫੌਜ ਦਾ ਆਧੁਨਿਕੀਕਰਨ ਵੀ ਹੋ ਰਿਹਾ ਹੈ। ਦੇਸ਼ ਨੂੰ ਹੋਰ ਰਾਫੇਲ ਮਿਲ ਗਏ ਹਨ, ਜੋ ਹਵਾ ਵਿੱਚ ਹੀ ਰਿਫਿਊਲਿੰਗ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ NCC ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਇੱਥੇ ਆ ਕੇ ਹਮੇਸ਼ਾਂ ਵਧੀਆ ਮਹਿਸੂਸ ਹੁੰਦਾ ਹੈ, ਹਰ ਕਿਸੇ ਨੂੰ ਮਾਣ ਹੁੰਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਸਮਾਜ ਵਿੱਚ ਅਨੁਸ਼ਾਸਨ ਹੁੰਦਾ ਹੈ, ਉਹ ਦੇਸ਼ ਹਰ ਖੇਤਰ ਵਿੱਚ ਪਰਚਮ ਲਹਿਰਾ ਜਾਂਦੇ ਹਨ। ਸਾਰੇ ਨੌਜਵਾਨਾਂ ਨੂੰ ਆਪਣੇ ਆਸ ਪਾਸ ਦੇ ਲੋਕਾਂ ਨੂੰ ਅਨੁਸ਼ਾਸਨ ਵੀ ਸਿਖਾਉਣਾ ਚਾਹੀਦਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਵਿੱਚ ਜਿੱਥੇ ਵੀ ਕੋਈ ਮਹੱਤਵਪੂਰਨ ਕੰਮ ਹੁੰਦਾ ਹੈ, ਉੱਥੇ ਹਮੇਸ਼ਾਂ ਐਨਸੀਸੀ ਕੈਡਿਟ ਪਹੁੰਚ ਜਾਂਦੇ ਹਨ ਅਤੇ ਸੰਕਟ ਦੇ ਸਮੇਂ ਵਿੱਚ ਸਹਾਇਤਾ ਕਰਦੇ ਹਨ । ਪੀਐਮ ਮੋਦੀ ਨੇ ਕਿਹਾ ਕਿ ਸੰਵਿਧਾਨ ਵਿੱਚ ਉਨ੍ਹਾਂ ਨੂੰ ਪੂਰਾ ਕਰਨਾ ਨਾਗਰਿਕਾਂ ਦਾ ਫਰਜ਼ ਹੈ।
ਪੀਐਮ ਮੋਦੀ ਨੇ ਕਿਹਾ ਕਿ NCC ਦੀ ਭੂਮਿਕਾ ਦਾ ਵਿਸਤਾਰ ਕੀਤਾ ਜਾਵੇਗਾ, ਸਰਹੱਦੀ-ਸਮੁੰਦਰੀ ਕੰਢਿਆਂ ਦੀ ਸੁਰੱਖਿਆ ਨਾਲ ਜੁੜੇ ਨੈਟਵਰਕ ਨੂੰ ਮਜ਼ਬੂਤ ਕਰਨ ਲਈ NCC ਦੀ ਭਾਗੀਦਾਰੀ ਮਜ਼ਬੂਤ ਕੀਤੀ ਜਾ ਰਹੀ ਹੈ। ਇਸ ਲਈ ਇੱਕ ਲੱਖ ਕੈਡਿਟਸ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ । ਸਰਕਾਰ ਵੱਲੋਂ NCC ਕੈਡਿਟਾਂ ਦੀ ਤਾਕਤ ਵੀ ਵਧਾਈ ਜਾ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਹੁਣ ਵਿਦਿਆਰਥੀ ਵੀ ਕੈਡਿਟਾਂ ਦਾ ਵੱਡਾ ਹਿੱਸਾ ਬਣ ਰਹੇ ਹਨ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਮੈਂ ਦੀਵਾਲੀ ਦੇ ਦਿਨ ਲੋਂਗੇਵਾਲਾ ਚੌਕੀ ਗਿਆ ਤਾਂ ਮੈਂ ਬਹੁਤ ਸਾਰੇ ਅਧਿਕਾਰੀਆਂ ਨੂੰ ਮਿਲਿਆ ।
ਦੱਸ ਦੇਈਏ ਕਿ ਇਸ ਤੋਂ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਾਲ ਵਿੱਚ ਭਾਰਤ ਆਜ਼ਾਦੀ ਦੇ 75ਵੇਂ ਸਾਲ ਵਿੱਚ ਦਾਖਲ ਹੋਵੇਗਾ, ਨੇਤਾ ਜੀ ਦੀ ਜਯੰਤੀ ਵੀ ਮਨਾਈ ਜਾ ਰਹੀ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਵਿਸ਼ਵ ਦੀ ਸਭ ਤੋਂ ਸ਼ਕਤੀਸ਼ਾਲੀ ਸ਼ਕਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ । ਪੀਐਮ ਮੋਦੀ ਨੇ ਕਿਹਾ ਕਿ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਤਾਂ ਅੱਜ ਦੀਆਂ ਕੋਸ਼ਿਸ਼ਾਂ ਹਰ ਇੱਕ ਨੂੰ ਮਜ਼ਬੂਤ ਕਰਨਗੀਆਂ।
ਇਹ ਵੀ ਦੇਖੋ: ਲਾਲ ਕਿਲ੍ਹੇ ਦੀ ਘਟਨਾ ‘ਤੇ ਭੜਕੇ ਲੋਕ, ਤਿਰੰਗੇ ਦਾ ਅਪਮਾਨ ਕਹੀ ਕੇ ਦੇਖੋ ਕਿਸ ਨੂੰ ਪਾ ਰਹੇ ਲਾਹਣਤਾਂ…