ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕੀਤਾ । ਪੀਐਮ ਮੋਦੀ ਨੇ ਇਸ ਦੌਰਾਨ ਕਿਹਾ ਕਿ ਯਾਸ ਤੂਫਾਨ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੋਗ ਪ੍ਰਗਟ ਕਰਾਂਗਾ । ਉਨ੍ਹਾਂ ਕਿਹਾ ਕਿ ਲੋਕਾਂ ਨੇ ਮਜ਼ਬੂਤੀ ਨਾਲ ਇਸ ਸੰਕਟ ਨਾਲ ਮੁਕਾਬਲਾ ਕੀਤਾ ਹੈ।
ਪੀਐਮ ਮੋਦੀ ਨੇ ਗੱਲਬਾਤ ਵਿੱਚ NDA ਸਰਕਾਰ ਦੇ 7 ਸਾਲ ਪੂਰੇ ਹੋਣ ਬਾਰੇ ਵੀ ਗੱਲਬਾਤ ਕੀਤੀ । ਉਨ੍ਹਾਂ ਕਿਹਾ ਕਿ ਲੋਕਾਂ ਨੇ ਮੈਨੂੰ ਇੱਕ ਪੱਤਰ ਲਿਖਿਆ ਸੀ ਕਿ ਮੈਂ ਮਨ ਕੀ ਬਾਤ ਵਿੱਚ ਆਪਣੀ ਸਰਕਾਰ ਦੇ ਸੱਤ ਸਾਲ ਪੂਰੇ ਹੋਣ ਬਾਰੇ ਵਿਚਾਰ ਕਰਾਂ । ਉਨ੍ਹਾਂ ਕਿਹਾ ਕਿ ਇਨ੍ਹਾਂ ਸੱਤ ਸਾਲਾਂ ਵਿੱਚ ਜੋ ਵੀ ਉਪਲੱਬਧੀਆਂ ਹਾਸਿਲ ਕੀਤੀਆਂ ਗਈਆਂ ਹਨ ਉਹ ਦੇਸ਼ ਦੀਆਂ ਉਪਲਬਧੀਆਂ ਹਨ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਵਿਚਾਲੇ PM ਮੋਦੀ ਅੱਜ ਕਰਨਗੇ ਮਨ ਕੀ ਬਾਤ, ਇਨ੍ਹਾਂ ਮੁੱਦਿਆਂ ‘ਤੇ ਕਰ ਸਕਦੇ ਹਨ ਚਰਚਾ
ਉਨ੍ਹਾਂ ਕਿਹਾ ਕਿ ਭਾਰਤ ਹੁਣ ਸਾਜਿਸ਼ ਦਾ ਢੁੱਕਵਾਂ ਜਵਾਬ ਦਿੰਦਾ ਹੈ । ਪੀਐਮ ਮੋਦੀ ਨੇ ਕਿਹਾ ਕਿ ਅਜਿਹੇ ਕਈ ਕੰਮ ਹੋ ਚੁੱਕੇ ਹਨ ਜਿਨ੍ਹਾਂ ਨੇ ਕਰੋੜਾਂ ਲੋਕਾਂ ਨੂੰ ਖੁਸ਼ੀ ਦਿੱਤੀ ਹੈ । ਮੈਂ ਇਨ੍ਹਾਂ ਕਰੋੜਾਂ ਲੋਕਾਂ ਦੀ ਖ਼ੁਸ਼ੀ ਵਿੱਚ ਸ਼ਾਮਿਲ ਰਿਹਾ ਹਾਂ। ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਨੂੰ ਅੱਗੇ ਵਧਾਉਣ ਵਿੱਚ ਹਰ ਨਾਗਰਿਕ ਨੇ ਇੱਕ-ਇੱਕ ਕਦਮ ਅੱਗੇ ਵਧਾਇਆ ਹੈ ।
ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਤੋਂ ਲੈ ਕੇ ਕਸ਼ਮੀਰ ਤੱਕ ਕਈ ਮੁੱਦਿਆਂ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਗਿਆ ਹੈ । ਹੁਣ ਇੱਥੇ ਵਿਕਾਸ ਦੀ ਇੱਕ ਨਵੀਂ ਧਾਰਾ ਵਹਿ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਅਸੀਂ ਇਸ ਦੌਰਾਨ ਦੇਸ਼ ਵਜੋਂ ਕੰਮ ਕੀਤਾ ਹੈ । ਜੋ ਕੰਮ ਦਹਾਕਿਆਂ ਵਿੱਚ ਨਹੀਂ ਹੋ ਸਕਿਆ ਉਹ ਸੱਤ ਸਾਲਾਂ ਵਿੱਚ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! ਉਮੀਦਵਾਰਾਂ ਲਈ ਬੈਨਰ ਜਾਰੀ
ਦੱਸ ਦੇਈਏ ਕਿ ਇਸ ਤੋਂ ਇਲਾਵਾ ਪੀਐਮ ਮੋਦੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਡਾਕਟਰਾਂ ਅਤੇ ਨਰਸਾਂ ਨੇ ਆਪਣੀਆਂ ਚਿੰਤਾਵਾਂ ਛੱਡ ਕੇ ਲੋਕਾਂ ਦੀ ਮਦਦ ਕੀਤੀ ਹੈ। ਪੀਐਮ ਮੋਦੀ ਨੇ ਇਸ ਦੌਰਾਨ ਆਕਸੀਜਨ ਟੈਂਕਰ ਦੀ ਸਪਲਾਈ ਜੁਟੀ ਜਲ, ਥਲ ਤੇ ਹਵਾਈ ਫੌਜ ਦੀ ਸ਼ਲਾਘਾ ਕੀਤੀ । ਪੀਐਮ ਮੋਦੀ ਨੇ ਕਿਹਾ ਕਿ ਫੌਜ ਦੇ ਜਵਾਨ ਜੋ ਕਰ ਰਹੇ ਹਨ ਉਹ ਕੋਈ ਰੁਟੀਨ ਦਾ ਕੰਮ ਨਹੀਂ ਹੈ । ਇਹ ਬਿਪਤਾ 100 ਸਾਲਾਂ ਬਾਅਦ ਆਈ ਹੈ, ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ ।
ਇਹ ਵੀ ਦੇਖੋ: ਪੰਜਾਬੀਓ ਖਿੱਚ ਲਓ ਤਿਆਰੀ! Punjab Police ‘ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, ਭਰਤੀ ਸ਼ੁਰੂ