PM Modi targets Mamata: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਲਈ ਦੋ ਪੜਾਵਾਂ ਵਿੱਚ ਵੋਟਿੰਗ ਹੋ ਚੁੱਕੀ ਹੈ। ਇਸ ਦੇ ਨਾਲ ਹੀ ਬਾਕੀ ਪੜਾਵਾਂ ‘ਚ ਵੋਟਾਂ ਪੈਣੀਆਂ ਅਜੇ ਬਾਕੀ ਹਨ। ਅਜਿਹੀ ਸਥਿਤੀ ਵਿੱਚ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਬਾਰੇ ਬਿਆਨਬਾਜ਼ੀ ਕਰ ਰਹੀਆਂ ਹਨ ਅਤੇ ਇੱਕ ਦੂਜੇ ਉੱਤੇ ਦੋਸ਼ ਲਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ। ਇਸੇ ਵਿਚਾਲੇ ਪੱਛਮੀ ਬੰਗਾਲ ਦੇ ਸੋਨਾਰਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਦੇ ਵਾਰਾਣਸੀ ਤੋਂ ਲੜਨ ਦੇ ਤ੍ਰਿਣਮੂਲ ਕਾਂਗਰਸ ਦੇ ਬਿਆਨ ‘ਤੇ ਤੰਜ ਕਸਿਆ ਹੈ । ਪੀਐੱਮ ਮੋਦੀ ਨੇ ਕਿਹਾ ਕਿ ਮਮਤਾ ਬੈਨਰਜੀ ਜੈ ਸ਼੍ਰੀ ਰਾਮ ਦੇ ਨਾਅਰੇ ਤੋਂ ਇੰਨਾ ਚਿੜ੍ਹਦੀ ਹੈ ਕਿ ਇਹ ਸੁਣਦਿਆਂ ਹੀ ਉਹ ਬੌਖਲਾ ਜਾਂਦੀ ਹੈ । ਜੇ ਉਹ ਵਾਰਾਣਸੀ ਵਿੱਚ ਚੋਣ ਲੜਨ ਗਈ ਤਾਂ ਹਰ ਪਾਸੇ ਤਿਲਕ ਅਤੇ ਚੋਟੀਆਂ ਵਾਲੇ ਹੀ ਮਿਲਣਗੇ । ਇਸ ਸਥਿਤੀ ਵਿੱਚ ਉਨ੍ਹਾਂ ਦਾ ਕੀ ਹਾਲ ਹੋਵੇਗਾ। ਇੱਥੇ ਕੇਵਲ ਜੈ ਸ਼੍ਰੀ ਰਾਮ ਦਾ ਨਾਅਰਾ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ, ਉੱਥੇ ਤਾਂ ਹਰ ਹਰ ਮਹਾਦੇਵ ਵੀ ਸੁਣਨਾ ਪਏਗਾ, ਫਿਰ ਦੀਦੀ ਕੀ ਕਰੇਗੀ।
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਨੰਦੀਗ੍ਰਾਮ ਵਿੱਚ ਆਪਣੀ ਹਾਰ ਨੂੰ ਵੇਖ ਕੇ ਮਮਤਾ ਕਿਸੇ ਹੋਰ ਰਾਖਵੀਂ ਸੀਟ ਤੋਂ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ । ਇਸ ਦੇ ਉਲਟ ਤ੍ਰਿਣਮੂਲ ਕਾਂਗਰਸ ਨੇ ਕਿਹਾ ਸੀ ਕਿ ਉਹ ਵਾਰਾਣਸੀ ਤੋਂ ਚੋਣ ਲੜੇਗੀ । ਇਸ ਸਬੰਧ ਵਿੱਚ ਸੋਨਪੁਰ ਦੀ ਸਭਾ ਵਿੱਚ ਮੋਦੀ ਨੇ ਮਮਤਾ ‘ਤੇ ਤੰਜ ਕਸਿਆ। ਮੋਦੀ ਨੇ ਕਿਹਾ, ਮੈਂ ਸੁਣਿਆ ਹੈ ਕਿ ਤ੍ਰਿਣਮੂਲ ਕਾਂਗਰਸ ਕਹਿ ਰਹੀ ਹੈ ਕਿ ਮਮਤਾ ਹੁਣ ਵਾਰਾਣਸੀ ਤੋਂ ਲੋਕ ਸਭਾ ਚੋਣਾਂ ਲੜੇਗੀ । ਇਹ ਸਪੱਸ਼ਟ ਹੈ ਕਿ ਦੀਦੀ ਨੇ ਬੰਗਾਲ ਵਿੱਚ ਆਪਣੀ ਹਾਰ ਨੂੰ ਸਵੀਕਾਰ ਕਰ ਲਿਆ ਹੈ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਮਮਤਾ ‘ਤੇ ਤੰਜ ਕਸਦਿਆਂ ਇਹ ਵੀ ਕਿਹਾ ਕਿ ਤੁਸੀਂ ਯੂਪੀ ਦੇ ਲੋਕਾਂ ਨੂੰ ਬਾਹਰੀ ਕਹਿੰਦੇ ਰਹੇ ਹੋ ਪਰ ਵਾਰਾਣਸੀ ਦੇ ਲੋਕ ਇਸ ਤਰ੍ਹਾਂ ਦੇ ਨਹੀਂ ਹਨ। ਉਨ੍ਹਾਂ ਦਾ ਦਿਲ ਬਹੁਤ ਵੱਡਾ ਹੈ ਅਤੇ ਉਹ ਤੁਹਾਨੂੰ ਕਦੇ ਬਾਹਰਲਾ ਨਹੀਂ ਕਹਿਣਗੇ। ਉਥੋਂ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਤੁਹਾਨੂੰ ਵੀ ਦੇਣਗੇ। ਪਰ ਦੀਦੀ ਦੇਖ ਲਵੋ ਕਿਤੇ ਇਹ ਉਨ੍ਹਾਂ ਦੀ ਦੂਜੀ ਵੱਡੀ ਗ਼ਲਤੀ ਨਾ ਹੋਵੇ।
ਇਹ ਵੀ ਦੇਖੋ: RSS ਤੇ BJP ਨੂੰ ਨਿਹੰਗ ਸਿੰਘਾਂ ਨੇ ਕਰ ਦਿੱਤਾ ਚੈਲੇਂਜ, “ਕਿਤੇ ਵੀ ਟੱਕਰ ਜਾਣ ਦੇਖ ਲਵਾਂਂ ਗੇ”