Pm modi term andolanjeevi trends : ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਬੁੱਧਵਾਰ ਨੂੰ ‘ਅੰਦੋਲਨਜੀਵੀ’ ਸ਼ਬਦ ਨੂੰ ਪ੍ਰਸ਼ੰਸਾ ਵਾਂਗ ਸਵੀਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ‘ਅੰਦੋਲਨਜੀਵੀ ਹੋਣ ‘ਤੇ ਮਾਣ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਸਦ ਨੂੰ ਸੰਬੋਧਨ ਕਰਦਿਆਂ ਅੰਦੋਲਨਜੀਵੀ ਸ਼ਬਦ ਦੀ ਵਰਤੋਂ ਕਰ ਕਿਹਾ ਸੀ ਕਿ ਦੇਸ਼ ਵਿੱਚ ਅਜਿਹਾ ਸਮੂਹ ਪੈਦਾ ਹੋ ਗਿਆ ਹੈ, ਜੋ ਅੰਦੋਲਨ ਦੇ ਸਹਾਰੇ ਜਿਉਂਦਾ ਹੈ। ਅੰਦੋਲਨ ਸ਼ੁਰੂ ਕਰਨ ਦੇ ਤਰੀਕੇ ਲੱਭਦਾ ਹੈ। ਉਨ੍ਹਾਂ ਦਾ ਇਹ ਬਿਆਨ ਕਿਸਾਨ ਅੰਦੋਲਨ ਦੇ ਪ੍ਰਸੰਗ ਵਿੱਚ ਆਇਆ ਸੀ। ਇਸ ਤੋਂ ਬਾਅਦ ਹੁਣ ਪੀ ਚਿਦੰਬਰਮ ਨੇ ਬੁੱਧਵਾਰ ਨੂੰ #iamanandolanjeevi ਹੈਸ਼ਟੈਗ ਦੇ ਨਾਲ ਇੱਕ ਟਵੀਟ ਵਿੱਚ ਕਿਹਾ, “ਮੈਨੂੰ ਇੱਕ ਅੰਦੋਲਨਜੀਵੀ ਹੋਣ ‘ਤੇ ਮਾਣ ਹੈ। ਮਹਾਤਮਾ ਗਾਂਧੀ ਇੱਕ ਅੰਦੋਲਨਜੀਵੀ ਹੋਣ ਦੀ ਸੰਪੂਰਣ ਉਦਾਹਰਣ ਹਨ।”
ਪ੍ਰਧਾਨ ਮੰਤਰੀ ਦੁਆਰਾ ਇਸ ਸ਼ਬਦ ਦੀ ਵਰਤੋਂ ਦੇ ਲੱਗਭਗ ਤੁਰੰਤ ਬਾਅਦ, ਇਸ ਸ਼ਬਦ ਨੇ ਕਾਫ਼ੀ ਪ੍ਰਸਿੱਧੀ ਪ੍ਰਾਪਤ ਕੀਤੀ। ਸੋਸ਼ਲ ਮੀਡੀਆ ਦੇ ਨਾਲ-ਨਾਲ ਸੰਸਦ ਮੈਂਬਰਾਂ ਨੇ ਵੀ ਸੰਸਦ ਵਿੱਚ ਇਸ ਸ਼ਬਦ ਨੂੰ ਬਹੁਤ ਜ਼ਿਆਦਾ ਚੁੱਕਿਆ ਸੀ। ਵਿਰੋਧੀ ਨੇਤਾਵਾਂ ਨੇ ਇਸ ਸ਼ਬਦ ਨੂੰ ਆਦਰ ਨਾਲ ਸਵੀਕਾਰਿਆ ਹੈ। ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ ਦੇ ਨੇਤਾ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਵਾਜ਼ ਚੁੱਕੀ ਅਤੇ ਸਖਤੀ ਨਾਲ ਕਿਹਾ ਕਿ ਉਹ ਇਸ ਮੁੱਦੇ ਨੂੰ ਚੁੱਕ ਰਹੇ ਹਨ ਕਿਉਂਕਿ ਉਹ ਇੱਕ ‘ਅੰਦੋਲਨਜੀਵੀ’ ਹਨ।
ਇਹ ਵੀ ਦੇਖੋ : ਸ਼ੇਰਨੀ ਵਾਂਗ ਗੱਜੀ ਹਰਸਿਮਰਤ ਲੋਕ ਸਭਾ ‘ਚ ਭਿੜ ਗਈ ਭਾਜਪਾ MP ਨਾਲ, ਵੇਖੋ ਕਿਵੇਂ ਕੱਢੀਆਂ ਰੜਕਾਂ !