PM Modi to address grand finale: ਪ੍ਰਧਾਨਮੰਤਰੀ ਮੋਦੀ ਅੱਜ ਦੁਨੀਆ ਦੇ ਸਭ ਤੋਂ ਵੱਡੇ ਆਨਲਾਈਨ ਹੈਕਥਾਨ ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਿਤ ਕਰਨਗੇ। ਪੀਐਮ ਮੋਦੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਮਾਰਟ ਇੰਡੀਆ ਹੈਕਥਾਨ ਆਈਡਿਆ ਅਤੇ ਕਾਢ ਦਾ ਇੱਕ ਜੀਵੰਤ ਫੋਰਮ ਬਣ ਕੇ ਉੱਭਰਿਆ ਹੈ। ਯਕੀਨਨ ਸਾਡੇ ਜਵਾਨ ਇਸ ਵਾਰ ਆਪਣੇ ਆਵਿਸ਼ਕਾਰਾਂ ਵਿੱਚ ਕੋਵਿਡ ਤੋਂ ਬਾਅਦ ਦੁਨੀਆ ‘ਤੇ ਕੰਮ ਕਰਨਗੇ। ਇਸ ਤੋਂ ਇਲਾਵਾ ਉਹ ਸਵੈ-ਨਿਰਭਰ ਭਾਰਤ ‘ਤੇ ਵੀ ਕੰਮ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਭਾਰਤ ਪ੍ਰਤਿਭਾ ਨਾਲ ਭਰਪੂਰ ਹੈ। ਸਮਾਰਟ ਇੰਡੀਆ ਹੈਕਥਾਨ 2020 ਇਸੇ ਆਵਿਸ਼ਕਾਰ ਅਤੇ ਉੱਤਮਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ। 1 ਅਗਸਤ ਨੂੰ ਸ਼ਾਮ 4.30 ਵਜੇ ਹੈਕਥਾਨ ਦੇ ਫਾਈਨਲਿਸਟਾਂ ਨਾਲ ਗੱਲਬਾਤ ਕਰਾਂਗਾ ਅਤੇ ਉਨ੍ਹਾਂ ਦੇ ਆਵਿਸ਼ਕਾਰਾਂ ਦੇ ਬਾਰੇ ਵਧੇਰੇ ਗੱਲ ਕਰਾਂਗਾ।
ਦੱਸ ਦੇਈਏ ਕਿ ਕੋਰੋਨਾ ਚੁਣੌਤੀਆਂ ਦੇ ਕਾਰਨ ਇਸ ਵਾਰ ਹੈਕਥਾਨ ਦਾ ਆੱਨਲਾਈਨ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਆਯੋਜਨ ਇੱਕ ਵਿਸ਼ੇਸ਼ ਪਲੇਟਫਾਰਮ ਰਾਹੀਂ ਆਯੋਜਿਤ ਕੀਤਾ ਜਾਵੇਗਾ। ਸਾਰੇ ਦੇਸ਼ ਦੇ ਭਾਗ ਲੈਣ ਵਾਲੇ ਇਸ ਵਿੱਚ ਹਿੱਸਾ ਲੈ ਰਹੇ ਹਨ। ਇਸ ਵਾਰ 10 ਹਜ਼ਾਰ ਤੋਂ ਵੱਧ ਭਾਗੀਦਾਰ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣਗੇ ਅਤੇ ਇਸ ਦੌਰਾਨ ਉਹ ਸਰਕਾਰੀ ਵਿਭਾਗਾਂ ਅਤੇ ਉਦਯੋਗ ਦੀਆਂ ਕੁਝ ਮੁਸ਼ਕਿਲਾਂ ਲਈ ਨਵੇਂ ਡਿਜੀਟਲ ਹੱਲ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਭਾਗੀਦਾਰਾਂ ਨੂੰ ਸੰਬੋਧਨ ਕਰਨਗੇ। ਸਮਾਰਟ ਇੰਡੀਆ ਹੈਕਥਾਨ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (AICTE) ਅਤੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਸਾਂਝੇ ਤੌਰ ‘ਤੇ ਅਰੰਭ ਕੀਤੀ ਗਈ ਇੱਕ ਰਾਸ਼ਟਰੀ ਮੁਹਿੰਮ ਹੈ।