PM Modi to address Nasscom Technology: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਐਂਡ ਸਰਵਿਸ ਕੰਪਨੀਆਂ ਦੇ ਟੈਕਨਾਲੋਜੀ ਐਂਡ ਲੀਡਰਸ਼ਿਪ ਫੋਰਮ (NTLF) ਨੂੰ ਸੰਬੋਧਿਤ ਕਰਨਗੇ।
ਦਰਅਸਲ, ਇਸ ਸਬੰਧੀ ਪੀਐੱਮ ਮੋਦੀ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਦੁਪਹਿਰ 12:30 ਵਜੇ ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਇਸ ਤੋਂ ਇਲਾਵਾ ਪੀਐਮਓ ਨੇ ਵੀ ਦੱਸਿਆ ਕਿ NTLF ਦੇ 29ਵੇਂ ਸੰਮੇਲਨ 17 ਤੋਂ 19 ਫਰਵਰੀ 2021 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਨੈਸ਼ਨਲ ਐਸੋਸੀਏਸ਼ਨ ਆਫ ਸਾੱਫਟਵੇਅਰ ਐਂਡ ਸਰਵਿਸ ਕੰਪਨੀਆਂ ਦਾ ਇੱਕ ਪ੍ਰਮੁੱਖ ਸਮਾਗਮ ਹੈ।
ਦੱਸ ਦੇਈਏ ਕਿ ਇਸ ਸਾਲ ਦੇ ਆਯੋਜਨ ਦਾ ਵਿਸ਼ਾ ਸ਼ੋਪਿੰਗ ਦ ਫਿਊਚਰ ਟੁਵਾਰਡਸ ਏ ਬੇਟਰ ਨਾਰਮਲ’ ਹੈ। ਤਿੰਨ ਰੋਜ਼ਾ ਇਸ ਪ੍ਰੋਗਰਾਮ ਵਿੱਚ 30 ਤੋਂ ਵੱਧ ਦੇਸ਼ਾਂ ਦੇ 1600 ਡੈਲੀਗੇਟ ਸ਼ਾਮਿਲ ਹੋਣਗੇ। ਇਸ ਦੌਰਾਨ 30 ਤੋਂ ਵੱਧ ਉਤਪਾਦ ਦਿਖਾਏ ਜਾਣਗੇ।