PM Modi to inaugurate: ਨਵੀਂ ਦਿੱਲੀ: ਅੰਡੇਮਾਨ-ਨਿਕੋਬਾਰ ਦੀਪ ਸਮੂਹ ਵਿੱਚ ਅੱਜ ਤੋਂ ਇੰਟਰਨੈਟ ਦਾ ਇੱਕ ਨਵਾਂ ਯੁੱਗ ਸ਼ੁਰੂ ਹੋ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਮਹੀਨੇ ਪਹਿਲਾਂ ਜਿਸ ਹਾਈ ਸਪੀਡ ਇੰਟਰਨੈੱਟ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ, ਅੱਜ ਉਹ ਉਸਦਾ ਉਦਘਾਟਨ ਕਰਨ ਜਾ ਰਹੇ ਹਨ । ਚੇੱਨਈ ਤੋਂ ਅੰਡੇਮਾਨ-ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰ ਵਿਚਾਲੇ 2X200 ਗੀਗਾਬਾਈਟ ਪ੍ਰਤੀ ਸਕਿੰਟ ਦੀ ਬੈਂਡਵਿਥ ਅਤੇ ਫਿਰ ਪੋਰਟ ਬਲੇਅਰ ਤੋਂ ਅੰਡੇਮਾਨ-ਨਿਕੋਬਾਰ ਦੇ 7 ਵੱਖ-ਵੱਖ ਦੀਪਾਂ ਵਿਚਾਲੇ 2X100 ਗੀਗਾਬਾਈਟ ਪ੍ਰਤੀ ਸਕਿੰਟ ਦੀ ਬੈਂਡਵਿਥ।
ਇਸ ਤੂਫਾਨੀ ਗਤੀ ਨਾਲ ਅੰਡੇਮਾਨ ਅਤੇ ਨਿਕੋਬਾਰ ਦੇ ਲੋਕਾਂ ਨੂੰ ਹੁਣ ਇੰਟਰਨੈਟ ਮਿਲੇਗਾ । ਅੰਡੇਮਾਨ ਅਤੇ ਨਿਕੋਬਾਰ ਨੇ ਪਿਛਲੇ ਸਾਲਾਂ ਦੌਰਾਨ ਰਣਨੀਤਕ ਸੁਰੱਖਿਆ ਦੇ ਮਾਮਲੇ ਵਿੱਚ ਜਿਸ ਢੰਗ ਨਾਲ ਮਹੱਤਵਪੂਰਨ ਵਾਧਾ ਕੀਤਾ ਹੈ। ਅੰਡੇਮਾਨ ਅਤੇ ਨਿਕੋਬਾਰ ਚੀਨ ਨੂੰ ਸਮੁੰਦਰ ਵਿੱਚ ਰੋਕਣ ਲਈ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ ਹੈ। ਇਸ ਦੇ ਮੱਦੇਨਜ਼ਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਅੰਡੇਮਾਨ ਅਤੇ ਨਿਕੋਬਾਰ ਲਈ ਇੱਕ ਵੱਡੀ ਸਹੂਲਤ ਦੀ ਸ਼ੁਰੂਆਤ ਕਰਨ ਜਾ ਰਹੇ ਹਨ । ਹਾਈ ਸਪੀਡ ਬ੍ਰਾਡਬੈਂਡ ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਪੀਐਮ ਮੋਦੀ ਨੇ ਅੰਡੇਮਾਨ ਦੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ । ਇਸ ਵਿਚਾਰ ਵਟਾਂਦਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਅੰਡੇਮਾਨ-ਨਿਕੋਬਾਰ ਦੀਪ ਸਮੂਹ ਨੇ ਭਾਰਤ ਦੀ ਸੁਤੰਤਰਤਾ ਅੰਦੋਲਨ ਨੂੰ ਤਾਕਤ ਦਿੱਤੀ, ਸਵੈ-ਨਿਰਭਰ ਭਾਰਤ ਲਈ ਨਵੇਂ ਭਾਰਤ ਦੀ ਰੱਖਿਆ, ਸੁਰੱਖਿਆ ਅਤੇ ਖੁਸ਼ਹਾਲੀ ਲਈ ਵੀ ਅੰਡੇਮਾਨ ਅਤੇ ਨਿਕੋਬਾਰ ਦੀ ਵਿਸ਼ਾਲ ਭੂਮਿਕਾ ਹੈ।”
ਦੱਸ ਦੇਈਏ ਕਿ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮੋਦੀ ਨੇ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਰੱਖਿਆ ਸੀ । 1224 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 2300 ਕਿਲੋਮੀਟਰ ਲੰਬੀ ਪਣਡੁੱਬੀ ਆਪਟੀਕਲ ਫਾਈਬਰ ਕੇਬਲ ਵਿਛਾਈ ਗਈ ਹੈ। ਇਸਦੇ ਨਾਲ ਭਾਰਤ ਦੇ ਦੂਜੇ ਹਿੱਸਿਆਂ ਵਾਂਗ ਅੰਡੇਮਾਨ ਅਤੇ ਨਿਕੋਬਾਰ ਨੂੰ ਵੀ ਤੇਜ਼ ਅਤੇ ਭਰੋਸੇਮੰਦ ਮੋਬਾਇਲ ਅਤੇ ਲੈਂਡਲਾਈਨ ਟੈਲੀਕਾਮ ਸੇਵਾ ਮਿਲੇਗੀ। ਇਸ ਮਹੱਤਵ ਨੂੰ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਇਹ ਸਹੂਲਤ ਕੋਰੋਨਾ ਦੇ ਸਮੇਂ ਵਿੱਚ ਉਪਲਬਧ ਹੋਣ ਨਾਲ ਅੰਡੇਮਾਨ ਅਤੇ ਨਿਕੋਬਾਰ ਵਿੱਚ ਬੱਚਿਆਂ ਦੀ ਪੜ੍ਹਾਈ, ਬੈਂਕਿੰਗ ਸੇਵਾਵਾਂ ਵਿੱਚ ਆਨਲਾਈਨ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਸੰਭਵ ਹੋ ਜਾਵੇਗਾ।”