PM Modi To Inaugurate 100 Years: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਚੌਰੀ ਚੌਰਾ ਸ਼ਤਾਬਦੀ ਸਮਾਗਮ ਦੀ ਸ਼ੁਰੂਆਤ ਕਰਨਗੇ। ਉਹ ਇੱਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕਰਨਗੇ। ਇਹ ਸਮਾਗਮ ਸਾਰਾ ਸਾਲ ਚੱਲੇਗਾ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਇਸ ਮੌਕੇ ‘ਤੇ ਮੌਜੂਦ ਰਹਿਣਗੇ । ਸਰਕਾਰ ਨੇ ਚੌਰੀ ਚੌਰਾ ਘਟਨਾ ਦੇ ਸ਼ਹੀਦਾਂ ਦੀ ਯਾਦਗਾਰ ਵਾਲੀ ਥਾਂ ਅਤੇ ਅਜਾਇਬ ਘਰ ਨੂੰ ਮੁੜ ਸੁਰਜੀਤ ਕੀਤਾ ਹੈ । ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੀਡੀਓ ਅਪਲੋਡ ਰਾਹੀਂ ਵੰਦੇ ਮਾਤਰਮ ਦੇ ਗੀਤ ਦੀ ਪਹਿਲੀ ਲਾਈਨ ਗਾ ਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਲਈ ਤਿਆਰ ਹੈ।
ਜ਼ਿਲ੍ਹੇ ਦੇ ਵਧੀਕ ਜ਼ਿਲ੍ਹਾ ਅਧਿਕਾਰੀ ਵਿੱਤ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ, “ਅਸੀਂ ਬੁੱਧਵਾਰ ਦੁਪਹਿਰ ਤੱਕ 50 ਹਜ਼ਾਰ ਵੀਡੀਓ ਅਪਲੋਡ ਕਰ ਚੁੱਕੇ ਹਾਂ ਅਤੇ ਉਮੀਦ ਹੈ ਕਿ ਇਹ ਅੰਕੜਾ ਇੱਕ ਲੱਖ ਨੂੰ ਪਾਰ ਕਰ ਜਾਵੇਗਾ, ਜਿਸ ਵਿੱਚ ਰਾਸ਼ਟਰ ਗੀਤ ਵੰਦੇ ਮਾਤਰਮ ਦੀ ਪਹਿਲੀ ਲਾਈਨ ਹੈ। ਸਾਨੂੰ ਉਮੀਦ ਹੈ ਕਿ ਸਾਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਜਗ੍ਹਾ ਮਿਲੇਗੀ । ਇਹ ਵੀਡਿਓ ਵੀਰਵਾਰ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਵੈਬਸਾਈਟ ‘ਤੇ ਅਪਲੋਡ ਕੀਤਾ ਜਾਵੇਗਾ।” ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਮੁੰਡੇਰਾ ਨਜ਼ਰ ਨਗਰ ਪੰਚਾਇਤ ਦਾ ਨਾਮ ਬਦਲ ਕੇ ਚੌਰੀ ਚੌਰਾ ਨਗਰ ਪੰਚਾਇਤ ਕਰਨ ਦਾ ਪ੍ਰਸਤਾਵ ਪਹਿਲਾਂ ਹੀ ਸਰਕਾਰ ਨੂੰ ਭੇਜ ਦਿੱਤਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਸ਼ਤਾਬਦੀ ਸਮਾਰੋਹ ਦੌਰਾਨ ਮੁੱਖ ਮੰਤਰੀ ਇਸ ਦਾ ਐਲਾਨ ਕਰ ਸਕਦੇ ਹਨ।
ਕੀ ਹੈ ਚੌਰੀ ਚੌਰਾ ਕਾਂਡ?
ਇਤਿਹਾਸ ਦਰਸਾਉਂਦਾ ਹੈ ਕਿ 4 ਫਰਵਰੀ ਨੂੰ ਸਥਾਨਕ ਲੋਕ ਚੌਰੀ-ਚੌਰਾ ਕਸਬੇ ਵਿੱਚ ਮਹਾਤਮਾ ਗਾਂਧੀ ਵੱਲੋਂ ਚਲਾਏ ਗਏ ਅਸਹਿਯੋਗ ਅੰਦੋਲਨ ਦੇ ਸਮਰਥਨ ਵਿੱਚ ਜਲੂਸ ਕੱਢ ਰਹੇ ਸਨ। ਪੁਲਿਸ ਫਾਇਰਿੰਗ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ । ਇਸ ਵਿੱਚ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਭੜਕ ਗਿਆ । ਉਦੋਂ ਪੁਲਿਸ ਮੁਲਾਜ਼ਮ ਥਾਣੇ ਵਿੱਚ ਲੁੱਕ ਗਏ, ਪਰ ਲੋਕਾਂ ਨੇ ਬਾਹਰੋਂ ਕੁੰਡੀ ਲਗਾ ਕੇ ਥਾਣੇ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ 22 ਪੁਲਿਸ ਮੁਲਾਜ਼ਮ ਮਾਰੇ ਗਏ। ਇਸ ਘਟਨਾ ਦੇ ਜਵਾਬ ਵਿੱਚ ਅਹਿੰਸਾ ਦੇ ਪੈਰੋਕਾਰ ਮਹਾਤਮਾ ਗਾਂਧੀ ਨੇ ਅਸਹਿਯੋਗ ਅੰਦੋਲਨ ਵਾਪਸ ਲੈ ਲਿਆ।