PM Modi to inaugurate new Rewari-Madar section: ਪ੍ਰਧਾਨ ਮੰਤਰੀ ਮੋਦੀ ਕੱਲ੍ਹ ਯਾਨੀ ਵੀਰਵਾਰ ਨੂੰ ਪੱਛਮੀ ਸਮਰਪਿਤ ਫਰੇਟ ਕੋਰੀਡੋਰ ਦੇ 306 ਕਿਲੋਮੀਟਰ ਲੰਬੇ ਨਿਊ ਰੇਵਾੜੀ-ਨਿਊ ਮਦਾਰ ਭਾਗ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਉਹ ਨਿਊ ਅਟੇਲੀ ਤੋਂ ਨਿਊ ਕਿਸ਼ਨਗੜ ਲਈ ਦੁਨੀਆ ਦੇ ਪਹਿਲੇ ਡਬਲ ਸਟੈਕ ਲਾਂਗ ਹਾਲ ਕੰਟੇਨਰ ਟ੍ਰੇਨ ਆਪ੍ਰੇਸ਼ਨਸ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਇਸ ਮੌਕੇ ਰਾਜਸਥਾਨ ਅਤੇ ਹਰਿਆਣਾ ਦੇ ਰਾਜਪਾਲਾਂ ਅਤੇ ਮੁੱਖ ਮੰਤਰੀਆਂ ਤੋਂ ਇਲਾਵਾ ਰੇਲਵੇ ਮੰਤਰੀ ਪੀਯੂਸ਼ ਗੋਇਲ ਵੀ ਮੌਜੂਦ ਰਹਿਣਗੇ। ਨਿਊ ਰੇਵਾੜੀ-ਨਵਾਂ ਮਦਾਰ ਭਾਗ ਦਾ ਹਿੱਸਾ ਹਰਿਆਣਾ ਅਤੇ ਰਾਜਸਥਾਨ ਦੋਵਾਂ ਵਿੱਚ ਆਉਂਦਾ ਹੈ। ਇਸ ਮਾਰਗ ‘ਤੇ ਨਿਊ ਰੇਵਾੜੀ, ਨਿਊ ਅਟੇਲੀ ਅਤੇ ਨਿਊ ਫੁਲੇਰਾ ਵਰਗੇ ਤਿੰਨ ਜੰਕਸ਼ਨਾਂ ਸਮੇਤ ਨੌਂ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਸਟੇਸ਼ਨਾਂ ਵਿੱਚ ਨਿਊ ਡਾਬਲਾ, ਨਿਊ ਭਗੇਗਾ, ਨਿਊ ਸ੍ਰੀ ਮਾਧੋਪੁਰ, ਨਿਊ ਪਛਾਰ ਮਲਿਕਪੁਰ, ਨਿਊ ਸਕੂਲ ਅਤੇ ਨਿਊ ਕਿਸ਼ਨਗੜ੍ਹ ਸ਼ਾਮਿਲ ਹਨ।
ਇਸ ਨਵੇਂ ਫ੍ਰੇਟ ਕੋਰੀਡੋਰ ਦੇ ਖੁੱਲ੍ਹਣ ਨਾਲ ਰਾਜਸਥਾਨ ਅਤੇ ਹਰਿਆਣਾ ਦੇ ਰੇਵਾੜੀ-ਮਾਨੇਸਰ, ਨਾਰਨੌਲ, ਫੁਲੇਰਾ ਅਤੇ ਕਿਸ਼ਨਗੜ ਵਿੱਚ ਮੌਜੂਦ ਕਈ ਉਦਯੋਗਿਕ ਇਕਾਈਆਂ ਨੂੰ ਲਾਭ ਮਿਲੇਗਾ। ਇਸ ਤੋਂ ਇਲਾਵਾ ਕਾਠੂਵਾਸ ਸਥਿਤ ਕਾਨਕੌਰ ਦੇ ਕੰਟੇਨਰ ਡੀਪੂ ਵੀ ਬਿਹਤਰ ਇਸਤੇਮਾਲ ਹੋ ਸਕੇਗਾ।
ਦੱਸ ਦੇਈਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਫ੍ਰੇਟ ਕੋਰੀਡੋਰ ਨਾਲ ਗੁਜਰਾਤ ਵਿੱਚ ਸਥਿਤ ਕੰਡਲਾ, ਪੀਪਵਾਵ, ਮੁੰਦਰਾ ਅਤੇ ਦਹੇਜ ਬੰਦਰਗਾਹਾਂ ਤੋਂ ਮਾਲ ਦੀ ਢੋਆ-ਢੁਆਈ ਕਰਨੀ ਵੀ ਸੌਖੀ ਹੋ ਜਾਵੇਗੀ । ਇਸ ਰੇਲ ਸੈਕਸ਼ਨ ਦੇ ਸ਼ੁਰੂ ਹੋਣ ਨਾਲ ਦੇਸ਼ ਦੇ ਪੱਛਮੀ ਅਤੇ ਪੂਰਬੀ ਮਾਲ ਕੋਰੀਡੋਰ ਇੱਕ ਦੂਜੇ ਨਾਲ ਜੁੜ ਜਾਣਗੇ । ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਨਿਊ ਭਾਊਪੁਰ ਅਤੇ ਨਿਊ ਖੁਰਜਾ ਵਿਚਾਲੇ ਪੂਰਬੀ ਸਮਰਪਿਤ ਫਰੇਟ ਕੋਰੀਡੋਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ।
ਇਹ ਵੀ ਦੇਖੋ: ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰ ਦੇ ਸਵਾਲਾਂ ਤੇ ਕਿਉਂ ਭੜਕਿਆ ਹਰਜੀਤ ਗਰੇਵਾਲ ?