PM Modi to launch Amrut Mahotsav: ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਮਾਰਚ ਨੂੰ ਗੁਜਰਾਤ ਤੋਂ ‘ਆਜ਼ਾਦੀ ਦੇ ਅਮਰੁਤ ਮਹੋਤਸਵ’ ਦੀ ਸ਼ੁਰੂਆਤ ਕਰਨਗੇ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਦੇਸ਼ ਦੀ ਆਜ਼ਾਦੀ ਦੇ 75 ਸਾਲ ਹੋਣ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸਾਬਰਮਤੀ ਆਸ਼ਰਮ ਤੋਂ 21 ਰੋਜ਼ਾ ਡਾਂਡੀ ਮਾਰਚ ਨੂੰ ਹਰੀ ਝੰਡੀ ਵੀ ਦਿਖਾਉਣਗੇ।

ਮਹਾਤਮਾ ਗਾਂਧੀ ਦੀ ਅਗਵਾਈ ਵਿੱਚ 1930 ਵਿੱਚ ਸਾਬਰਮਤੀ ਆਸ਼ਰਮ ਤੋਂ ਨਵਸਾਰੀ ਦੇ ਡਾਂਡੀ ਤੱਕ ਡਾਂਡੀ ਮਾਰਚ ਜਾਂ ਸਾਲਟ ਮਾਰਚ ਕੱਢਿਆ ਗਿਆ ਸੀ । ਇਹ ਮਾਰਚ ਬ੍ਰਿਟਿਸ਼ ਸਰਕਾਰ ਦੇ ਲੂਣ ‘ਤੇ ਏਕਾਅਧਿਕਾਰ ਵਿਰੁੱਧ ਅਹਿੰਸਕ ਵਿਰੋਧ ਪ੍ਰਦਰਸ਼ਨ ਸੀ। ਇਹ ਮਾਰਚ 12 ਮਾਰਚ ਤੋਂ 6 ਅਪ੍ਰੈਲ 1930 ਤੱਕ ਚੱਲਿਆ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਇਕ ਉੱਚ ਸ਼ਕਤੀਸ਼ਾਲੀ ਰਾਸ਼ਟਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜੋ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਹੋਣ ਵਾਲੇ ਪ੍ਰੋਗਰਾਮਾਂ ਦੀ ਨਿਗਰਾਨੀ ਕਰੇਗੀ ਅਤੇ ਇਸ ਬਾਰੇ ਸਲਾਹ ਦੇਣ ਦੇਵੇਗੀ ।
ਇਹ ਵੀ ਦੇਖੋ: ਵੱਡੀ ਖ਼ਬਰ: ਮਨੀ ਲਾਂਡਰਿੰਗ ਮਾਮਲੇ ‘ਚ ਸੁਖਪਾਲ ਖਹਿਰਾ ਦੇ ਘਰ ਪਈ ਈ.ਡੀ. ਦੀ ਰੇਡ, LIVE ਅਪਡੇਟ !






















