PM Modi to lay foundation: ਬਿਹਾਰ ਵਿੱਚ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ । ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਨੂੰ ਸੱਤ ਪ੍ਰਾਜੈਕਟਾਂ ਦੀ ਸੌਗਾਤ ਦੇਣ ਜਾ ਰਹੇ ਹਨ। ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 541 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਇਨ੍ਹਾਂ ਪ੍ਰਾਜੈਕਟਾਂ ਨੂੰ ਬਿਹਾਰ ਚੋਣਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 12 ਵਜੇ ਵੁਰਚੁਅਲ ਮਾਧਿਅਮ ਰਾਹੀਂ ਸੱਤ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਜਲ ਸਪਲਾਈ, ਸੀਵਰੇਜ ਟਰੀਟਮੈਂਟ ਅਤੇ ਰਿਵਰ ਫਰੰਟ ਦੇ ਵਿਕਾਸ ਨਾਲ ਜੁੜੇ ਪ੍ਰਾਜੈਕਟ ਸ਼ਾਮਿਲ ਹਨ। ਇਹ ਯੋਜਨਾਵਾਂ ਬਿਹਾਰ ਦੇ ਸ਼ਹਿਰੀ ਢਾਂਚੇ ਲਈ ਬਹੁਤ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ।
ਦਰਅਸਲ, ਪ੍ਰਧਾਨ ਮੰਤਰੀ ਮੋਦੀ ਜਿਨ੍ਹਾਂ ਸੱਤ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਜਾ ਰਹੇ ਹਨ, ਉਨ੍ਹਾਂ ਵਿੱਚੋਂ ਚਾਰ ਪ੍ਰਾਜੈਕਟ ਜਲ ਸਪਲਾਈ, ਦੋ ਸੀਵਰੇਜ ਟਰੀਟਮੈਂਟ ਅਤੇ ਇੱਕ ਰਿਵਰ ਫ੍ਰੰਟ ਵਿਕਾਸ ਨਾਲ ਸਬੰਧਿਤ ਹੈ। ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 541 ਕਰੋੜ ਰੁਪਏ ਹੈ। ਇਹ ਪ੍ਰਾਜੈਕਟ BUIDCO ਵੱਲੋਂ ਬਿਹਾਰ ਦੇ ਸ਼ਹਿਰੀ ਵਿਕਾਸ ਅਤੇ ਹਾਊਸਿੰਗ ਵਿਭਾਗ ਅਧੀਨ ਲਾਗੂ ਕੀਤੇ ਗਏ ਹਨ । ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੌਜੂਦ ਰਹਿਣਗੇ।
ਪਟਨਾ ਨਗਰ ਨਿਗਮ ਵਿੱਚ ਬੇਉਰ ਅਤੇ ਕਰਮਲਿਚੱਕ ਵਿੱਚ ਨਮਾਮੀ ਗੰਗੇ ਅਧੀਨ ਨਿਰਮਿਤ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਰਾਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੀਐਮ ਮੋਦੀ ਸੀਵਾਨ ਮਿਉਂਸਪਲ ਕੌਂਸਲ ਅਤੇ ਛਪਰਾ ਨਗਰ ਨਿਗਮ ਵਿੱਚ AMRUT ਮਿਸ਼ਨ ਤਹਿਤ ਨਿਰਮਿਤ ਜਲ ਸਪਲਾਈ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ । ਇਹ ਦੋਵੇਂ ਪ੍ਰਾਜੈਕਟ ਸਥਾਨਕ ਨਿਵਾਸੀਆਂ ਨੂੰ 24 ਘੰਟੇ ਪੀਣ ਵਾਲਾ ਸ਼ੁੱਧ ਪਾਣੀ ਪ੍ਰਾਪਤ ਕਰਨ ਵਿਚ ਸਹਾਇਤਾ ਕਰਨਗੇ।
ਇਸ ਦੇ ਨਾਲ ਹੀ ਪ੍ਰਧਾਨਮੰਤਰੀ AMRUT ਮਿਸ਼ਨ ਦੇ ਤਹਿਤ ਮੁੰਗੇਰ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਸਕੀਮ ਮੁੰਗੇਰ ਮਿਊਂਸਿਪਲ ਕਾਰਪੋਰੇਸ਼ਨ ਨੂੰ ਪਾਈਪਾਂ ਰਾਹੀਂ ਸ਼ੁੱਧ ਪਾਣੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ। ਇਸ ਦੇ ਨਾਲ ਹੀ ਨਮਾਮੀ ਗੰਗੇ ਅਧੀਨ ਬਣ ਰਹੀ ਮੁਜ਼ੱਫਰਪੁਰ ਰਿਵਰ ਫ੍ਰੰਟ ਵਿਕਾਸ ਯੋਜਨਾ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਮੋਦੀ ਰਾਹੀਂ ਰੱਖਿਆ ਜਾਵੇਗਾ । ਇਸ ਪ੍ਰਾਜੈਕਟ ਤਹਿਤ ਮੁਜ਼ੱਫਰਪੁਰ ਦੇ ਤਿੰਨ ਘਾਟ (ਪੂਰਵੀ ਅਖਾੜਾ ਘਾਟ, ਸੇਧੀ ਘਾਟ ਅਤੇ ਚੰਦਵਾਰਾ ਘਾਟ) ਵਿਕਸਤ ਕੀਤੇ ਜਾਣਗੇ।