PM Modi to receive CERAWeek: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਹਫ਼ਤੇ ਸਾਲਾਨਾ ਗਲੋਬਲ ਅਨਰਜੀ ਸੰਮੇਲਨ ਵਿੱਚ ‘ਸੇਰਾਵੀਕ ਗਲੋਬਲ ਅਨਰਜੀ ਅਤੇ ਵਾਤਾਵਰਣਕ ਲੀਡਰਸ਼ਿਪ’ ਅਵਾਰਡ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ‘ਸੇਰਾਵੀਕ ਕਾਨਫਰੰਸ 2021’ ਨੂੰ ਸੰਬੋਧਿਤ ਕਰਨਗੇ। ਇਹ ਕਾਨਫਰੰਸ ਡਿਜੀਟਲੀ ਤਰੀਕੇ ਨਾਲ 1 ਤੋਂ 5 ਮਾਰਚ ਤੱਕ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦੇ ਆਯੋਜਕ ਆਈਐਚਐਸ ਮਾਰਕੀਟ ਨੇ ਇਹ ਜਾਣਕਾਰੀ ਦਿੱਤੀ।
ਦਰਅਸਲ, ਇਸ ਕਾਨਫਰੰਸ ਦੇ ਪ੍ਰਮੁੱਖ ਬੁਲਾਰਿਆਂ ਵਿੱਚ ਵਾਤਾਵਰਣ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜਾਨ ਕੈਰੀ, ‘ਬਿੱਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ’ ਦੇ ਸਹਿ-ਚੇਅਰਮੈਨ ਅਤੇ ‘ਬ੍ਰੇਕਥ੍ਰੂ ਐਨਰਜੀ ਬਿਲ ਗੇਟਸ’ ਦੇ ਸੰਸਥਾਪਕ ਅਤੇ ਸਾਊਦੀ ਅਰਾਮਕੋ ਦੇ ਪ੍ਰਧਾਨ ਅਤੇ ਸੀਈਓ ਅਮੀਨ ਨਾਸੇਰ ਹੋਣਗੇ।
ਆਈਐਚਐਸ ਮਾਰਕੀਟ ਦੇ ਉਪ ਪ੍ਰਧਾਨ ਅਤੇ ਕਾਨਫਰੰਸ ਦੇ ਚੇਅਰਮੈਨ ਡੈਨੀਅਲ ਯੇਰਗਿਨ ਨੇ ਇਸ ਬਾਰੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਭੂਮਿਕਾ ਬਾਰੇ ਨਜ਼ਰੀਏ ਨੂੰ ਜਾਣਨ ਲਈ ਉਤਸੁਕ ਹਾਂ। ਦੇਸ਼ ਅਤੇ ਸਮੁੱਚੇ ਵਿਸ਼ਵ ਦੀਆਂ ਭਵਿੱਖੀ ਊਰਜਾ ਲੋੜਾਂ ਦੀ ਪੂਰਤੀ ਲਈ ਭਾਰਤ ਦੀ ਅਗਵਾਈ ਵਧਾਉਣ ਦੀ ਵਚਨਬੱਧਤਾ ਲਈ ਉਹ ਪ੍ਰਧਾਨ ਮੰਤਰੀ ਨੂੰ ‘ਸੇਰਾਵੀਕ ਗਲੋਬਲ ਐਨਰਜੀ ਅਤੇ ਵਾਤਾਵਰਣਕ ਲੀਡਰਸ਼ਿਪ ਅਵਾਰਡ’ ਨਾਲ ਸਨਮਾਨਿਤ ਕਰਨ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਾਂ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ, ਗਰੀਬੀ ਘਟਾਉਣ ਅਤੇ ਨਵੀਂ ਊਰਜਾ ਭਵਿੱਖ ਦੇ ਰਸਤੇ ’ਤੇ ਅੱਗੇ ਵੱਧਦੇ ਹੋਏ ਭਾਰਤ ਵਿਸ਼ਵਵਿਆਪੀ ਊਰਜਾ ਅਤੇ ਵਾਤਾਵਰਣ ਦੇ ਹੱਬ ਵਜੋਂ ਉੱਭਰਿਆ ਹੈ ਅਤੇ ਵਿਸ਼ਵਵਿਆਪੀ ਊਰਜਾ ਦੀ ਪਹੁੰਚ ਨੂੰ ਸੁਨਿਸ਼ਚਿਤ ਕਰਦਿਆਂ ਬਿਹਤਰ ਭਵਿੱਖ ਲਈ ਜਲਵਾਯੂ ਤਬਦੀਲੀ ਨਾਲ ਸਬੰਧਿਤ ਟੀਚਿਆਂ ਦੀ ਪੂਰਤੀ ਲਈ ਉਸਦੀ ਅਗਵਾਈ ਮਹੱਤਵਪੂਰਣ ਹੈ। ਦੱਸ ਦੇਈਏ ਕਿ ਸਾਲਾਨਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਐਨਰਜੀ ਉਦਯੋਗ ਦੇ ਨੁਮਾਇੰਦੇ, ਮਾਹਿਰ, ਸਰਕਾਰੀ ਅਧਿਕਾਰੀ, ਨੀਤੀ ਨਿਰਮਾਤਾ, ਟੈਕਨਾਲੋਜੀ, ਆਰਥਿਕ ਅਤੇ ਉਦਯੋਗ ਖੇਤਰ ਦੇ ਲੋਕ ਅਤੇ ਊਰਜਾ ਤਕਨਾਲੋਜੀ ਦੇ ਨਵੀਨਕਰਤਾ ਹਿੱਸਾ ਲੈਣਗੇ।
ਇਹ ਵੀ ਦੇਖੋ: ਨੌਜਵਾਨ ਲੜਕੀ ਨੇ ਕੇਂਦਰ ਸਰਕਾਰ ਨੂੰ ਲਤਾੜਿਆ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ