PM Modi to share: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਭਾਰਤ ਅਤੇ ਅਮਰੀਕਾ ਵਿਚਾਲੇ ਭਾਈਵਾਲੀ ਲਈ ਕੰਮ ਕਰ ਰਹੇ ਗੈਰ-ਲਾਭਕਾਰੀ ਸੰਗਠਨ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ (USISPF) ਦੇ ਤੀਜੇ ਸਾਲਾਨਾ ਲੀਡਰਸ਼ਿਪ ਸੰਮੇਲਨ ਨੂੰ ਸੰਬੋਧਿਤ ਕਰਨਗੇ। ਪ੍ਰਧਾਨਮੰਤਰੀ ਦਫਤਰ (PMO) ਤੋਂ ਜਾਰੀ ਬਿਆਨ ਅਨੁਸਾਰ ਪੀਐੱਮ ਮੋਦੀ ਵੀਡੀਓ ਕਾਨਫਰੰਸ ਰਾਹੀਂ ਇਸ ਸਮਾਗਮ ਨੂੰ ਸੰਬੋਧਨ ਕਰਨਗੇ । ਇਸ ਪੰਜ ਰੋਜ਼ਾ ਸੰਮੇਲਨ ਦਾ ਵਿਸ਼ਾ ਹੈ “ਯੂਐਸ-ਇੰਡੀਆ ਨੈਵਿਗੇਟਿੰਗ ਨਿਊ ਚੈਲੇਂਜੇਸ”।
ਬਿਆਨ ਵਿੱਚ ਕਿਹਾ ਗਿਆ ਹੈ, “ਇਸ ਥੀਮ ਵਿੱਚ ਕਈ ਵਿਸ਼ੇ ਸ਼ਾਮਿਲ ਕੀਤੇ ਗਏ ਹਨ। ਜਿਵੇਂ ਇੱਕ ਵਿਸ਼ਵਵਿਆਪੀ ਨਿਰਮਾਣ ਕੇਂਦਰ ਬਣਨ ਵਿੱਚ ਭਾਰਤ ਦੀਆਂ ਸੰਭਾਵਨਾਵਾਂ, ਭਾਰਤ ਦੇ ਗੈਸ ਮਾਰਕੀਟ ਵਿੱਚ ਮੌਕੇ, ਭਾਰਤ ਵਿੱਚ FDI ਆਕਰਸ਼ਿਤ ਕਰਨ ਲਈ “ਈਜ਼ ਆਫ ਡੂਇੰਗ ਬਿਜਨਸ”, ਟੈਕਨਾਲੋਜੀ ਖੇਤਰ ਵਿੱਚ ਬਰਾਬਰ ਦੇ ਮੌਕੇ ਅਤੇ ਚੁਣੌਤੀਆਂ, ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਆਰਥਿਕ ਮੁੱਦੇ, ਜਨਤਕ ਸਿਹਤ ਅਤੇ ਹੋਰਾਂ ਵਿੱਚ ਨਵੀਨਤਾ।” ਇਸ ਡਿਜੀਟਲ ਸਿਖਰ ਸੰਮੇਲਨ ਵਿੱਚ ਕੇਂਦਰੀ ਮੰਤਰੀ ਅਤੇ ਸੀਨੀਅਰ ਅਧਿਕਾਰੀ ਵੀ ਹਿੱਸਾ ਲੈ ਰਹੇ ਹਨ।
ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਸਤੰਬਰ (ਸ਼ੁੱਕਰਵਾਰ) ਨੂੰ ਵੀਡੀਓ ਕਾਨਫਰੰਸ ਰਾਹੀਂ ਹੈਦਰਾਬਾਦ ਸਥਿਤ ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ((SVPNPA) ਤੋਂ ਕੋਰਸ ਪੂਰਾ ਕਰਨ ਵਾਲੇ ਪ੍ਰੋਬੇਸ਼ਨਰੀ ਆਈਪੀਐਸ ਅਧਿਕਾਰੀਆਂ ਨੂੰ ਸੰਬੋਧਿਤ ਕਰਨਗੇ। ਅਕੈਡਮੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਕੈਡਮੀ ਨੇ ਕਿਹਾ ਕਿ 2018 ਦੇ ਆਈਪੀਐਸ ਬੈਚ ਦੀਆਂ 28 ਮਹਿਲਾ ਕੈਡਟਾਂ ਸਮੇਤ ਕੁੱਲ 131 ਮੈਂਬਰਾਂ ਨੇ ਕੋਰਸ ਪੂਰਾ ਕੀਤਾ ਹੈ।