PM Modi to visit Tamil Nadu: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਤਾਮਿਲਨਾਡੂ ਅਤੇ ਕੇਰਲ ਰਾਜ ਦਾ ਦੌਰਾ ਕਰਨ ਜਾ ਰਹੇ ਹਨ । ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇੱਨਈ ਪਹੁੰਚਣਗੇ, ਜਿੱਥੇ ਉਹ ਕਈ ਵੱਖਰੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ ਉਹ ਅਰਜੁਨ ਟੈਂਕ (ਮਾਰਕ -1ਏ) ਨੂੰ ਫੌਜ ਦੇ ਹਵਾਲੇ ਕਰਨਗੇ । ਇਸ ਤੋਂ ਇਲਾਵਾ ਉਹ ਕੋਚੀ ਵਿੱਚ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਦਰਅਸਲ, ਪ੍ਰਧਾਨਮੰਤਰੀ 11:15 ਮਿੰਟ ‘ਤੇ ਚੇੱਨਈ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਈ ਪ੍ਰਾਜੈਕਟ ਲਾਂਚ ਕਰਨਗੇ । ਇਸਦੇ ਨਾਲ ਹੀ ਉਹ ਦੇਸ਼ ਦੀ ਫੌਜ ਨੂੰ ਅਰਜੁਨ ਬੈਟਲ ਟੈਂਕ (MK-1A) ਨੂੰ ਸੌਂਪਣਗੇ । ਇਸ ਤੋਂ ਬਾਅਦ ਉਹ ਕਰੀਬ ਤਿੰਨ ਵਜੇ ਕੇਰਲਾ ਦੇ ਕੋਚੀ ਸ਼ਹਿਰ ਪਹੁੰਚਣਗੇ, ਜਿੱਥੇ ਉਹ ਪੈਟਰੋਕੈਮੀਕਲ, ਬੁਨਿਆਦੀ ਢਾਂਚੇ ਅਤੇ ਜਲ ਮਾਰਗਾਂ ਨਾਲ ਜੁੜੇ ਕਈ ਮਹੱਤਵਪੂਰਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਦੱਸ ਦੇਈਏ ਕਿ ਤਾਮਿਲਨਾਡੂ ਵਿੱਚ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ। ਜਿਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਪਹਿਲਾਂ ਹੀ ਕਈ ਦੌਰੇ ਕਰ ਚੁੱਕੇ ਹਨ। ਤਾਮਿਲਨਾਡੂ ਵਿੱਚ ਭਾਜਪਾ ਇਸ ਲਈ ਵੀ ਆਪਣੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਹੀ ਹੈ, ਕਿਉਂਕਿ ਇਸ ਵਾਰ ਉਸਦਾ ਗਠਜੋੜ ਸੱਤਾਧਾਰੀ ਪਾਰਟੀ AIADMK ਨਾਲ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ ਵਿੱਚ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਚੋਣਾਂ ਨੇੜੇ ਦੌਰੇ ਕਰ ਚੁੱਕੇ ਹਨ ।
ਇਹ ਵੀ ਦੇਖੋ: ਇਸ PHD ਵਿਦਿਆਰਥਣ ਨੇ ਸਿੰਘੂ ਸਟੇਜ ‘ਤੇ ਪਹੁੰਚ ਕੇ ਪੂਰੀ ਤਰ੍ਹਾਂ ਖੜਕਾ ਦਿੱਤੀ ਮੋਦੀ ਸਰਕਾਰ