PM Modi to visit Tamil Nadu: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦਾ ਦੌਰਾ ਕਰਨਗੇ। ਇਨ੍ਹਾਂ ਦੋਵਾਂ ਹੀ ਰਾਜਾਂ ਵਿੱਚ 2 ਮਹੀਨਿਆਂ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ । ਪੁਡੂਚੇਰੀ ਵਿੱਚ ਕਾਂਗਰਸ ਦੀ ਸਰਕਾਰ ਦੇ ਪਤਨ ਤੋਂ ਬਾਅਦ ਇੱਥੋਂ ਦਾ ਰਾਜਨੀਤਿਕ ਸਮੀਕਰਣ ਬਦਲ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਮਹੱਤਵਪੂਰਨ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਦਰਅਸਲ, ਪ੍ਰਧਾਨ ਮੰਤਰੀ ਮੋਦੀ 11.30 ਵਜੇ ਪੁਡੂਚੇਰੀ ਪਹੁੰਚਣਗੇ, ਜਿੱਥੇ ਉਹ ਚਾਰ ਲੇਨ ਦੇ NH 45 ਦਾ ਨੀਂਹ ਪੱਥਰ ਰੱਖਣਗੇ । ਇਹ ਹਾਈਵੇ 56 ਕਿਲੋਮੀਟਰ ਦਾ ਸੱਤਾਨਾਥ ਪੁਰਮ ਤੋਂ ਨਾਗਾਪੱਟਿਨਮ ਤੱਕ ਹੋਵੇਗਾ। ਇਸ ਦੇ ਨਾਲ ਹੀ ਸਾਗਰਮਾਲਾ ਯੋਜਨਾ ਤਹਿਤ ਮਾਈਨਰ ਪੋਰਟ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ਗਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ JIPMER ਵਿਖੇ ਬਲੱਡ ਸੈਂਟਰ ਦਾ ਅਤੇ 100 ਬੈੱਡ ਗਰਲਜ਼ ਹੋਸਟਲ ਦਾ ਉਦਘਾਟਨ ਕਰਨਗੇ । ਪੁਡੂਚੇਰੀ ਜਾਣ ਤੋਂ ਪਹਿਲਾਂ ਉਹ ਲੋਸਪੇਟ ਵਿਖੇ ਇੱਕ ਜਨ ਸਭਾ ਨੂੰ ਵੀ ਸੰਬੋਧਿਤ ਕਰਨਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੁਪਹਿਰ ਲਗਭਗ 3.35 ਵਜੇ ਤਾਮਿਲਨਾਡੂ ਪਹੁੰਚਣਗੇ, ਜਿੱਥੇ ਉਹ ਨੇਵੇਲੀ ਨਵਾਂ ਥਰਮਲ ਪਾਵਰ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪਲਾਂਟ ਦੋ ਯੂਨਿਟਾਂ ਰਾਹੀਂ 1000 ਮੈਗਾਵਾਟ ਬਿਜਲੀ ਪੈਦਾ ਕਰੇਗਾ । ਤਾਮਿਲਨਾਡੂ ਦੀ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੀ ਓ ਚਿਦੰਬਨਾਰ ਬੰਦਰਗਾਹ ਨਾਲ ਜੁੜੇ ਪੰਜ ਮੈਗਾਵਾਟ ਦੇ ਸੌਰ ਊਰਜਾ ਪਲਾਂਟ ਦਾ ਨੀਂਹ ਪੱਥਰ ਵੀ ਰੱਖਣਗੇ। ਸ਼ਾਮ ਕਰੀਬ 5 ਵਜੇ ਉਹ ਕੋਇੰਬਟੂਰ ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਿਤ ਕਰਨਗੇ ਜਿਸ ਵਿੱਚ ਘੱਟੋ-ਘੱਟ 1.5 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਹ ਵੀ ਦੇਖੋ: Sardool Sikander ਦੇ ਘਰ ਪਹੁੰਚ ਭੁੱਬਾਂ ਮਾਰ ਰੋਏ ਸਾਥੀ ਗਾਇਕ ਤੇ ਦੋਸਤ, ਵੇਖੋ ਮੌਕੇ ਤੋ Live ਤਸਵੀਰਾਂ