PM Modi will announced: ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਯੋਜਨਾਵਾਂ ਦੀ ਸੌਗਾਤ ਦੇ ਰਹੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਐਤਵਾਰ ਨੂੰ ਇੱਕ ਵਾਰ ਫਿਰ ਬਿਹਾਰ ਨੂੰ 901 ਕਰੋੜ ਰੁਪਏ ਦੀਆਂ ਯੋਜਨਾਵਾਂ ਦੀ ਸੌਗਾਤ ਦੇਵੇਗੀ। 13 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਨਾਲ ਸਬੰਧਤ 901 ਕਰੋੜ ਰੁਪਏ ਦੀਆਂ ਤਿੰਨ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ। ਵਰਚੁਅਲ ਬੈਠਕ ਰਾਹੀਂ ਪ੍ਰਧਾਨ ਮੰਤਰੀ ਇਨ੍ਹਾਂ ਯੋਜਨਾਵਾਂ ਨੂੰ ਬਿਹਾਰ ਸਾਹਮਣੇ ਪੇਸ਼ ਕਰਨਗੇ। ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਵੀ ਇਸ ਮੀਟਿੰਗ ਨੂੰ ਸੰਬੋਧਿਤ ਕਰਨਗੇ।
ਮਿਲੀ ਜਾਣਕਾਰੀ ਅਨੁਸਾਰ ਪਾਰਾਦੀਪ-ਹਲਦੀਆ-ਦੁਰਗਾਪੁਰ ਪਾਈਪ ਲਾਈਨ ਦੇ ਦੁਰਗਾਪੁਰ-ਬਾਂਕਾ ਭਾਗ ਦੇ 634 ਕਰੋੜ ਰੁਪਏ ਦੀ ਲਾਗਤ ਨਾਲ 193 ਕਿਲੋਮੀਟਰ ਲੰਬੀ ਪਾਈਪ ਲਾਈਨ ਦਾ ਉਦਘਾਟਨ ਹੋਵੇਗਾ । ਇਸ ਦੇ ਨਾਲ ਹੀ ਬਾਂਕਾ ਵਿੱਚ ਹੀ 131 ਕਰੋੜ ਦੀ ਲਾਗਤ ਨਾਲ ਐਲ.ਪੀ.ਜੀ. ਬੋਟਲਿੰਗ ਪਲਾਂਟ ਦਾ ਉਦਘਾਟਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਲਈ ਬਾਂਕਾ ਦੇ ਇੰਚਾਰਜ ਮੰਤਰੀ, ਸਥਾਨਕ ਵਿਧਾਇਕਾਂ ਅਤੇ ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਬਾਂਕਾ ਤੋਂ ਐਨਡੀਏ ਦੇ ਚੋਟੀ ਦੇ ਆਗੂ ਵਰਚੁਅਲ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਜਦੋਂ ਕਿ 136 ਕਰੋੜ ਰੁਪਏ ਦੀ ਲਾਗਤ ਨਾਲ ਪੂਰਬੀ ਚੰਪਾਰਨ ਦੇ ਸੁਗੌਲੀ ਵਿਖੇ ਨਵਾਂ ਐਲ.ਪੀ.ਜੀ ਪਲਾਂਟ ਵੀ ਲਾਂਚ ਕੀਤਾ ਜਾਵੇਗਾ । ਇਸ ਦੇ ਲਈ ਪੂਰਬੀ ਚੰਪਾਰਨ ਦੇ ਇੰਚਾਰਜ ਮੰਤਰੀ, ਸਥਾਨਕ ਵਿਧਾਇਕ ਅਤੇ ਐਨਡੀਏ ਦੇ ਵਿਧਾਇਕ ਕੌਂਸਲਰ ਨੂੰ ਸੱਦਾ ਦਿੱਤਾ ਗਿਆ ਹੈ।