PM Modi will send message: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਪੂਰੀ ਦੁਨੀਆ ਨੂੰ ਵਾਤਾਵਰਣ ਬਚਾਉਣ ਦਾ ਸੰਦੇਸ਼ ਦੇਣਗੇ । ਮੋਦੀ ਇਹ ਸੰਦੇਸ਼ ਉਸ ਵਰਚੁਅਲ ਸੰਮੇਲਨ ਦੇ ਪਹਿਲੇ ਦਿਨ ਆਪਣੇ ਸੰਬੋਧਨ ਵਿੱਚ ਦੇਣਗੇ, ਜਿਸਦੀ ਮੇਜ਼ਬਾਨੀ ਜਲਵਾਯੂ ਸੰਕਟ ‘ਤੇ ਚਰਚਾ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਕਰ ਰਹੇ ਹਨ । ਸ਼ੁੱਕਰਵਾਰ ਨੂੰ ਖਤਮ ਹੋਣ ਵਾਲੇ ਦੋ ਦਿਨਾਂ ਕਾਨਫ਼ਰੰਸ ਵਿੱਚ ਬਾਇਡੇਨ ਨੇ ਵਿਸ਼ਵ ਦੇ 40 ਚੋਟੀ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਹੈ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸ਼ਾਮਿਲ ਹਨ।
ਵਿਦੇਸ਼ ਮੰਤਰਾਲੇ ਦੇ ਅਨੁਸਾਰ ਕਾਨਫਰੰਸ ਵਿੱਚ ਗਲੋਬਲ ਨੇਤਾ ਇਸ ‘ਤੇ ਵਿਚਾਰ-ਵਟਾਂਦਰੇ ਕਰਨਗੇ ਕਿ ਕੌਮੀ ਸਥਿਤੀਆਂ ਅਤੇ ਟਿਕਾਊ ਵਿਕਾਸ ਦੀਆਂ ਤਰਜੀਹਾਂ ਦਾ ਸਨਮਾਨ ਕਰਦਿਆਂ ਕਿਵੇਂ ਦੁਨੀਆ ਸਮਾਵੇਸ਼ੀ ਤੇ ਲਚੀਲੇ ਆਰਥਿਕ ਵਿਕਾਸ ਦੇ ਨਾਲ ਜਲਵਾਯੂ ਦੇ ਮੁੱਦਿਆਂ ਨਾਲ ਜੁੜੇ ਕਦਮ ਚੁੱਕ ਸਕਦੇ ਹਨ ।
ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5.30 ਵਜੇ ਤੋਂ 7.30 ਵਜੇ ਤੱਕ ਨੇਤਾਵਾਂ ਦੇ ਪਹਿਲੇ ਇਜਲਾਸ ਨੂੰ ਸੰਬੋਧਿਤ ਕਰਨਗੇ, ਜਿਸ ਦੀ ਥੀਮ ‘2030 ਤੱਕ ਸਾਡੀ ਸਮੂਹਿਕ ਗਤੀ’ ਰੱਖੀ ਗਈ ਹੈ । ਮੰਤਰਾਲੇ ਦੇ ਅਨੁਸਾਰ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ 40 ਨੇਤਾ ਮੇਜਰ ਆਰਥਿਕ ਫੋਰਮ ਦੇ ਮੈਂਬਰ ਹਨ, ਜਿਸ ਵਿੱਚ ਭਾਰਤ ਵੀ ਸ਼ਾਮਿਲ ਹੈ ਅਤੇ ਇਹ ਸਾਰੇ ਦੇਸ਼ ਦੂਜਿਆਂ ਨਾਲੋਂ ਮੌਸਮ ਵਿੱਚ ਤਬਦੀਲੀ ਪ੍ਰਤੀ ਵਧੇਰੇ ਸੰਵੇਦਨਸ਼ੀਲ ਹਨ।
ਇਸ ਦੌਰਾਨ ਜਲਵਾਯੂ ਤਬਦੀਲੀ ‘ਤੇ ਵਿਚਾਰ ਰੱਖਣ ਤੋਂ ਇਲਾਵਾ ਜਲਵਾਯੂ ਤਬਦੀਲੀ ਨਾਲ ਜੁੜੀਆਂ ਕਾਰਵਾਈਆਂ ਨੂੰ ਵਧਾਉਣ ‘ਤੇ ਜਲਵਾਯੂ ਸੁਰੱਖਿਆ ਦੇ ਨਾਲ-ਨਾਲ ਅਤੇ ਸਾਫ ਊਰਜਾ ਲਈ ਤਕਨੀਕੀ ਕਾਢਾਂ ‘ਤੇ ਚਰਚਾ ਕੀਤੀ ਜਾਵੇਗੀ।