pm narendra modi global approval ratings: ਕੋਰੋਨਾ ਦੀ ਦੂਜੀ ਲਹਿਰ ਵਰਗੀ ਮਹਾਚੁਣੌਤੀ ਦੌਰਾਨ ਵੀ ਦੇਸ਼ ਦੀ ਜਨਤਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਭਰੋਸਾ ਬਣਿਆ ਹੋਇਆ ਹੈ।ਇਹ ਦਾਅਵਾ ਇੱਕ ਅੰਤਰਰਾਸ਼ਟਰੀ ਸੰਸਥਾ ਵਲੋਂ ਕੀਤਾ ਗਿਆ ਹੈ ਜਿਸ ‘ਚ ਰਾਸ਼ਟਰੀ ਪ੍ਰਧਾਨਾਂ ਦੀ ਅਪ੍ਰੂਵਲ ਰੇਟਿੰਗ ਦੀ ਲਿਸਟ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਸਭ ਤੋਂ ਪਹਿਲਾਂ ਆਇਆ ਹੈ।
ਪੀਐੱਮ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ, ਬ੍ਰਿਟਿਸ਼ ਪੀਐੱਮ ਬੋਰਿਸ ਜਾਨਸਨ ਸਮੇਤ ਹੋਰ ਸਾਰੇ ਨੇਤਾਵਾਂ ਤੋਂ ਕਾਫੀ ਅੱਗੇ ਹਨ। ਦ ਮਾਰਨਿੰਗ ਕੰਸਲਟ ਵਲੋਂ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੇ ਸਰਵੇ ਕੀਤਾ ਜਾਂਦਾ ਹੈ।ਇਸ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪਰੂਵਲ ਰੇਟਿੰਗਸ 66 ਫੀਸਦੀ ਹੈ, ਜੋ ਕਿਸੇ ਵੀ ਸੰਸਾਰਿਕ ਨੇਤਾ ਤੋਂ ਇਸ ਸਮੇਂ ਕਾਫੀ ਜਿਆਦਾ ਹੈ।ਦੱਸਣਯੋਗ ਹੈ ਕਿ ਅਗਸਤ 2019 ਜਦੋਂ ਕੇਂਦਰ ਸਰਕਾਰ ਨੇ ਅਨੁਛੇਦ 370 ਨੂੰ ਰੱਦ ਕਰਨ ਦਾ ਫੈਸਲਾ ਲਿਆ ਸੀ, ਉਦੋਂ ਅਜਿਹਾ ਹੀ ਇੱਕ ਸਰਵੇ ‘ਚ ਪ੍ਰਧਾਨ ਮੰਤਰੀ ਮੋਦੀ ਦੀ ਅਪਰੂਵਲ ਰੇਟਿੰਗ 82 ਫੀਸਦੀ ਤੱਕ ਪਹੁੰਚੀ ਸੀ।
ਸਰਵੇ ਨੂੰ ਲੈ ਕੇ ਕੰਪਨੀ ਵਲੋਂ ਟਵੀਟ ਕੀਤਾ ਗਿਆ ਕਿ ਮਾਰਨਿੰਗ ਕੰਸਲਟ ਜੋ ਕਿ ਦੁਨੀਆ ਦੇ 13 ਚੁਣੇ ਹੋਏ ਨੇਤਾਵਾਂ ਦੀ ਨੈਸ਼ਨਲ ਰੇਟਿੰਗਸ ‘ਤੇ ਨਜ਼ਰ ਰੱਖਦੀ ਹੈ।ਪਿਛਲੇ ਸਾਲ ਤੋਂ ਕਰੀਬ 20 ਫੀਸਦੀ ਦਾ ਅੰਤਰ ਆਇਆ ਹੈ, ਉਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 66 ਫੀਸਦੀ ਅਪਰੂਵਲ ਰੇਟਿੰਗਸ ਦੇ ਨਾਲ ਦੁਨੀਆ ‘ਚ ਨੰਬਰ ਇੱਕ ਨੇਤਾ ਬਣੇ ਹੋਏ ਹਨ।