ਜਪਾਨ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੂੰ ਸੰਬੋਧਿਤ ਕਰਦੇ ਹੋਏ PM ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਨਿਰਧਾਰਤ ਟੀਚਾ ਮਹੱਤਵਪੂਰਨ ਹੈ। ਉਨ੍ਹਾਂ ਨੂੰ ਪ੍ਰਾਪਤ ਸਿੱਖਿਆ ਅਤੇ ਸਿਧਾਂਤਾਂ ਨੇ ਚੁਣੌਤੀਆਂ ਦਾ ਮੁਕਾਬਲਾ ਹੌਸਲੇ ਤੇ ਹਿੰਮਤ ਨਾਲ ਕਰਨਾ ਸਿਖਾਇਆ ਹੈ। ਪੀਐੱਮ ਮੋਦੀ ਨੇ ਕਿਹਾ ਕਿ ‘ਅਮ੍ਰਿਤ ਕਾਲ’ ਵਿੱਚ ਪ੍ਰਵੇਸ਼ ਕਰਨ ਦੇ ਨਾਲ ਹੀ ਭਾਰਤ ਦੇ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਰੋਡ ਮੈਪ ਤਿਆਰ ਕਰਨ ਵੱਲ ਸਰਗਰਮ ਹਾਂ । ਉਨ੍ਹਾਂ ਕਿਹਾ ਕਿ ਮੈਨੂੰ ਮੱਖਣ ਵਿੱਚ ਲਕੀਰ ਖਿੱਚਣ ਵਿੱਚ ਮਜ਼ਾ ਨਹੀਂ ਆਉਂਦਾ, ਮੈਂ ਪੱਥਰ ‘ਤੇ ਲਕੀਰ ਖਿੱਚਦਾ ਹਾਂ।
ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਮੈਨੂੰ ਅਜਿਹੇ ਸੰਸਕਾਰ ਮਿਲੇ ਹਨ ਕਿ ਮੈਂ ਹਮੇਸ਼ਾਂ ਵੱਡੀਆਂ ਚੁਣੌਤੀਆਂ ਤੇ ਟੀਚਿਆਂ ਲਈ ਕੰਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅੱਜ ਭਾਰਤ ਜਦੋਂ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ ਤਾਂ ਅਸੀਂ ਆਉਣ ਵਾਲੇ 25 ਸਾਲਾਂ ਦੀ ਯੋਜਨਾ ਵੀ ਤਿਆਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ਵਿੱਚ ਗਲੋਬਲ ਸਪਲਾਈ ਚੇਨ ਨੂੰ ਨੁਕਸਾਨ ਪਹੁੰਚਿਆ ਹੈ ਤੇ ਉਸ ‘ਤੇ ਸਵਾਲ ਚੁੱਕੇ ਗਏ ਹਨ। ਅਸੀਂ ਇਸ ਸੰਕਟ ਤੋਂ ਬਚਣ ਲਈ ਆਤਮ-ਨਿਰਭਰਤਾ ਦੇ ਸੰਕਲਪ ਵੱਲ ਅੱਗੇ ਵੱਧ ਰਹੇ ਹਾਂ। ਸਾਡਾ ਇਹ ਨਿਵੇਸ਼ ਸਿਰਫ ਭਾਰਤ ਦੇ ਲਈ ਹੀ ਨਹੀਂ ਬਲਕਿ ਗਲੋਬਲ ਚੇਨ ਦੇ ਲਈ ਹੈ। ਅੱਜ ਪੂਰੀ ਦੁਨੀਆ ਨੂੰ ਅਹਿਸਾਸ ਹੋ ਰਿਹਾ ਹੈ ਕਿ ਭਾਰਤ ਜਿਸ ਸਪੀਡ ਅਤੇ ਸਕੇਲ ‘ਤੇ ਕੰਮ ਕਰ ਸਕਦਾ ਹੈ, ਉਹ ਸ਼ਾਨਦਾਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇੱਕ ਮਜ਼ਬੂਤ ਅਤੇ ਲਚਕਦਾਰ ਅਤੇ ਜ਼ਿੰਮੇਵਾਰ ਲੋਕਤੰਤਰ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਪਿਛਲੇ ਅੱਠ ਸਾਲਾਂ ਵਿੱਚ ਅਸੀਂ ਇਸ ਨੂੰ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਦਾ ਮਾਧਿਅਮ ਬਣਾਇਆ ਹੈ। ਮੋਦੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਸੱਚਾ ਲੋਕ-ਮੁਖੀ ਪ੍ਰਸ਼ਾਸਨ ਕੰਮ ਕਰ ਰਿਹਾ ਹੈ।” ਇਸ ਤੋਂ ਇਲਾਵਾ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸਵਾਮੀ ਵਿਵੇਕਾਨੰਦ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵਿਵੇਕਾਨੰਦ ਜੀ ਆਪਣੇ ਇਤਿਹਾਸਕ ਸੰਬੋਧਨ ਲਈ ਸ਼ਿਕਾਗੋ ਜਾ ਰਹੇ ਸਨ ਤਾਂ ਉਹ ਪਹਿਲਾਂ ਜਾਪਾਨ ਆਏ ਸਨ। ਜਾਪਾਨ ਵਿੱਚ, ਉਸਨੇ ਆਪਣੇ ਮਨ ‘ਤੇ ਡੂੰਘੀ ਛਾਪ ਛੱਡੀ। ਉਨ੍ਹਾਂ ਨੇ ਜਾਪਾਨ ਦੇ ਲੋਕਾਂ ਦੀ ਦੇਸ਼ ਭਗਤੀ, ਜਾਪਾਨ ਦੇ ਲੋਕਾਂ ਦੇ ਆਤਮ ਵਿਸ਼ਵਾਸ, ਜਾਪਾਨ ਦੇ ਲੋਕਾਂ ਦੀ ਸਵੱਛਤਾ ਪ੍ਰਤੀ ਜਾਗਰੂਕਤਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: