PM Narendra Modi inaugurates: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ ਕੀਤਾ ਹੈ । ਇਸ ਪ੍ਰੋਗਰਾਮ ਵਿੱਚ ਕੇਂਦਰੀ ਪੈਟਰੋਲੀਅਮ ਮੰਤਰੀ ਦੇ ਨਾਲ ਕਰਨਾਟਕ ਅਤੇ ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਰਹੇ । ਪੀਐਮ ਮੋਦੀ ਦਾ ਕਹਿਣਾ ਹੈ ਕਿ ਵਿਕਾਸ ਨੂੰ ਪਹਿਲ ਦੇ ਕੇ ਮਿਲ ਕੇ ਕੰਮ ਕੀਤਾ ਜਾਵੇ ਤਾਂ ਕੋਈ ਵੀ ਟੀਚਾ ਮੁਸ਼ਕਿਲ ਨਹੀਂ ਹੁੰਦਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਇਸ ਪ੍ਰਾਜੈਕਟ ਨੂੰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਇਹ ਪਾਈਪ ਲਾਈਨ ਸਾਡੇ ਕਾਮਿਆਂ, ਇੰਜੀਨੀਅਰਾਂ, ਕਿਸਾਨਾਂ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਪੂਰੀ ਕੀਤੀ ਗਈ । ਕਹਿਣ ਨੂੰ ਤਾਂ ਇਹ ਇੱਕ ਪਾਈਪਲਾਈਨ ਹੈ, ਪਰ ਦੋਵਾਂ ਰਾਜਾਂ ਦੇ ਵਿਕਾਸ ਨੂੰ ਤੇਜ਼ ਕਰਨ ਵਿੱਚ ਇਸ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਲ 2014 ਤੱਕ ਸਾਡੇ ਦੇਸ਼ ਵਿੱਚ ਸਿਰਫ 25 ਲੱਖ PNG ਕੁਨੈਕਸ਼ਨ ਸਨ । ਅੱਜ ਦੇਸ਼ ਵਿੱਚ 72 ਲੱਖ ਤੋਂ ਵੱਧ ਘਰਾਂ ਦੀਆਂ ਰਸੋਈਆਂ ਵਿੱਚ ਗੈਸ ਪਹੁੰਚ ਰਹੀ ਹੈ । ਉਨ੍ਹਾਂ ਅੱਗੇ ਕਿਹਾ, ‘ਕੋਚੀ-ਮੰਗਲੌਰ ਪਾਈਪ ਲਾਈਨ ਤੋਂ 21 ਲੱਖ ਨਵੇਂ ਲੋਕ PNG ਸੇਵਾ ਦਾ ਲਾਭ ਲੈ ਸਕਣਗੇ । ਅਸੀਂ ਸਾਰੇ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਭਾਰਤ ਵਿੱਚ LPG ਕਵਰੇਜ ਦੀ ਸਥਿਤੀ ਕੀ ਸੀ। ਸਾਲ 2014 ਤੱਕ ਜਿੱਥੇ ਦੇਸ਼ ਵਿੱਚ 14 ਕਰੋੜ LPG ਕੁਨੈਕਸ਼ਨ ਦੇਸ਼ ਵਿੱਚ ਸਨ, ਉੱਥੇ ਹੀ ਪਿਛਲੇ 6 ਸਾਲਾਂ ਵਿੱਚ ਹੋਰ ਨਵੇਂ ਕੁਨੈਕਸ਼ਨ ਦਿੱਤੇ ਗਏ ਹਨ।’
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਉਜਵਲਾ ਯੋਜਨਾ ਵਰਗੀ ਸਕੀਮ ਨਾਲ ਦੇਸ਼ ਦੇ 8 ਕਰੋੜ ਤੋਂ ਵੱਧ ਪਰਿਵਾਰਾਂ ਦੇ ਘਰਾਂ ਤੱਕ ਰਸੋਈ ਗੈਸ ਪਹੁੰਚੀ ਹੀ ਹੈ। ਨਾਲ ਹੀ, ਦੇਸ਼ ਵਿੱਚ ਇਸਦੇ ਨਾਲ LPG ਨਾਲ ਜੁੜਿਆ ਬੁਨਿਆਦੀ ਢਾਂਚੇ ਵੀ ਮਜ਼ਬੂਤ ਹੋਇਆ ਹੈ। ਇਲੈਕਟਿਕ ਮੋਬਿਲਿਟੀ ਨਾਲ ਜੁੜੇ ਸੈਕਟਰ ਨੂੰ ਇਸ ਨਾਲ ਜੁੜੇ ਬੁਨਿਆਦੀ ਢਾਂਚੇ ਨਾਲ ਵੀ ਬਹੁਤ ਉਤਸ਼ਾਹ ਦਿੱਤਾ ਜਾ ਰਿਹਾ ਹੈ। ਹਰ ਨਾਗਰਿਕ ਨੂੰ ਸਸਤਾ, ਢੁੱਕਵਾਂ ਅਤੇ ਪ੍ਰਦੂਸ਼ਣ ਮੁਕਤ ਬਾਲਣ ਮਿਲਣਾ ਚਾਹੀਦਾ ਹੈ, ਬਿਜਲੀ ਮਿਲਣੀ ਚਾਹੀਦੀ ਹੈ, ਇਸਦੇ ਲਈ ਸਾਡੀ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।
ਇਹ ਵੀ ਦੇਖੋ: KFC ‘ਤੇ ਦੇਖੋ ਕਿਸਾਨੀ ਤੇ ਸੂਰਵੀਰ ਜੋਧਿਆਂ ਦਾ ਰੰਗ, ਇਹ ਤਸਵੀਰਾਂ ਦੇਖ ਕੇ ਦਿਲ ਗਦ-ਗਦ ਹੋ ਉੱਠੇਗਾ