PM Narendra Modi launches: ਨਵੀਂ ਦਿੱਲੀ: ਚੀਨ ਦੇ 59 ਐਪਸ ‘ਤੇ ਪਾਬੰਦੀ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡ੍ਰੈਗਨ ਨੂੰ ਵੱਡਾ ਝਟਕਾ ਦਿੱਤਾ ਹੈ। ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਸਰਕਾਰ ਚੀਨ ‘ਤੇ ਡਿਜੀਟਲ ਸਟ੍ਰਾਈਕ ਕਰ ਚੁੱਕੀ ਹੈ। ਇਸ ਸਭ ਦੇ ਵਿਚਾਲੇ ਪੀਐਮ ਮੋਦੀ ਹੁਣ ਐਪਸ ਦੇ ਮਾਮਲੇ ਵਿੱਚ ਭਾਰਤ ਨੂੰ ਸਵੈ-ਨਿਰਭਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸਵੈ-ਨਿਰਭਰ ਇੰਡੀਆ ਐਪ ਇਨੋਵੇਸ਼ਨ ਚੈਲੇਂਜ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਟਵਿੱਟਰ, ਫੇਸਬੁੱਕ ਅਤੇ ਟਿਕਟਾਕ ਵਰਗੀਆਂ ਭਾਰਤੀ ਐਪਸ ਬਣਾਉਣੀਆਂ ਚਾਹੀਦੀਆਂ ਹਨ । ਮੈਂ ਵੀ ਉਨ੍ਹਾਂ ਨਾਲ ਸ਼ਾਮਿਲ ਹੋਵਾਂਗਾ। ਪੀਐਮ ਮੋਦੀ ਨੇ ਟਵੀਟ ਕੀਤਾ ਕਿ ਅੱਜ ਮੇਡ ਇਨ ਇੰਡੀਆ ਐਪਸ ਬਣਾਉਣ ਲਈ ਤਕਨੀਕੀ ਅਤੇ ਸ਼ੁਰੂਆਤੀ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਹੈ। ਇਸ ਲਈ @GoI_MeitY और @AIMtoInnovate ਇੱਕ ਨਵੀਨਤਾ ਚੁਣੌਤੀ ਸ਼ੁਰੂ ਕਰ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਜੇ ਤੁਹਾਡੇ ਕੋਲ ਅਜਿਹਾ ਕੋਈ ਉਤਪਾਦ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਕੁਝ ਚੰਗਾ ਕਰਨ ਦੀ ਦ੍ਰਿਸ਼ਟੀ ਅਤੇ ਯੋਗਤਾ ਹੈ ਤਾਂ ਤਕਨੀਕ ਭਾਈਚਾਰੇ ਵਿੱਚ ਸ਼ਾਮਿਲ ਹੋਵੋ। ਪ੍ਰਧਾਨ ਮੰਤਰੀ ਮੋਦੀ ਨੇ ਲਿੰਕਡਇਨ ‘ਤੇ ਆਪਣੇ ਵਿਚਾਰ ਦਿੱਤੇ ਹਨ ।
ਦੱਸ ਦੇਈਏ ਕਿ 15 ਜੂਨ ਦੀ ਘਟਨਾ ਤੋਂ ਬਾਅਦ ਮੋਦੀ ਸਰਕਾਰ ਚੀਨ ਖਿਲਾਫ ਬਹੁਤ ਹਮਲਾਵਰ ਹੋ ਗਈ ਹੈ । ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਲੇਹ ਦਾ ਦੌਰਾ ਕੀਤਾ ਅਤੇ ਬਿਨ੍ਹਾਂ ਨਾਮ ਲਏ ਚੀਨ ‘ਤੇ ਹਮਲਾ ਕੀਤਾ। ਪੀਐਮ ਮੋਦੀ ਨੇ ਇੱਥੇ ਜਵਾਨਾਂ ਨੂੰ ਉਤਸ਼ਾਹਿਤ ਕੀਤਾ। ਲੇਹ ਵਿੱਚ ਜ਼ਖਮੀ ਫੌਜੀਆਂ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਾ ਤਾਂ ਝੁਕਿਆ ਹੈ ਅਤੇ ਨਾ ਹੀ ਝੁਕੇਗਾ ।