PM Narendra Modi may attend: ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਸ਼ਨੀਵਾਰ ਨੂੰ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਬੈਠਕ ਹੋਈ । ਇਸ ਬੈਠਕ ਵਿੱਚ ਭੂਮੀ ਪੂਜਨ ਦੀ ਤਰੀਕ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ । ਜਿਸ ਤੋਂ ਬਾਅਦ 3 ਅਗਸਤ ਅਤੇ 5 ਅਗਸਤ ਦੀਆਂ ਤਰੀਕਾਂ ਟਰੱਸਟ ਵੱਲੋਂ ਪ੍ਰਧਾਨ ਮੰਤਰੀ ਦਫਤਰ (PMO) ਨੂੰ ਭੇਜੀਆਂ ਗਈਆਂ । ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ 5 ਅਗਸਤ ਨੂੰ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਵਿੱਚ ਸ਼ਾਮਿਲ ਹੋ ਸਕਦੇ ਹਨ। ਸੂਤਰਾਂ ਅਨੁਸਾਰ ਪੀਐੱਮ ਅਯੁੱਧਿਆ ਵਿੱਚ ਭੂਮੀ ਪੂਜਨ ਵਿੱਚ ਹਿੱਸਾ ਲੈ ਕੇ ਇਸਨੂੰ ਪੂਰਾ ਕਰਵਾ ਸਕੇ ਹਨ। ਜ਼ਿਕਰਯੋਗ ਹੈ ਕਿ ਬੈਠਕ ਵਿੱਚ ਮੰਦਰ ਦੀ ਉਚਾਈ ਅਤੇ ਨਿਰਮਾਣ ਪ੍ਰਬੰਧਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਇਹ ਬੈਠਕ ਅਯੁੱਧਿਆ ਸਰਕਟ ਹਾਊਸ ਵਿੱਚ ਦੁਪਹਿਰ ਤਿੰਨ ਵਜੇ ਸ਼ੁਰੂ ਹੋਈ । ਜਿਸ ਤੋਂ ਬਾਅਦ ਟਰੱਸਟ ਦੀ ਇਹ ਬੈਠਕ ਤਕਰੀਬਨ ਢਾਈ ਘੰਟੇ ਚੱਲੀ ।
ਦਰਅਸਲ, ਇਸ ਬੈਠਕ ਵਿੱਚ ਮੰਦਰ ਦੇ ਨਕਸ਼ੇ ਨੂੰ ਵੀ ਬਦਲਣ ਦਾ ਫੈਸਲਾ ਲਿਆ ਗਿਆ ਹੈ । ਹੁਣ ਮੰਦਰ ਵਿੱਚ 3 ਦੀ ਬਜਾਏ 5 ਗੁੰਬਦ ਹੋਣਗੇ । ਮੰਦਰ ਦੀ ਉਚਾਈ ਵੀ ਪ੍ਰਸਤਾਵਿਤ ਨਕਸ਼ੇ ਤੋਂ ਉੱਚੀ ਹੋਵੇਗੀ । ਮੀਟਿੰਗ ਤੋਂ ਬਾਅਦ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਸਥਿਤੀ ਆਮ ਹੋਣ ਤੋਂ ਬਾਅਦ ਫੰਡ ਇਕੱਠਾ ਕੀਤਾ ਜਾਵੇਗਾ । ਅਸੀਂ ਮਹਿਸੂਸ ਕਰਦੇ ਹਾਂ ਕਿ ਮੰਦਰ ਦੀ ਉਸਾਰੀ 3-3.5 ਸਾਲਾਂ ਦੇ ਅੰਦਰ ਪੂਰੀ ਹੋ ਜਾਵੇਗੀ।
ਦੱਸ ਦੇਈਏ ਕਿ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇੰਦਰ ਮਿਸ਼ਰਾ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ । ਦਰਅਸਲ, ਨ੍ਰਿਪੇਂਦਰ ਮਿਸ਼ਰਾ ਦੇ ਨਾਲ ਵੱਡੇ ਇੰਜੀਨੀਅਰਾਂ ਦੀ ਇੱਕ ਟੀਮ ਅਯੁੱਧਿਆ ਵਿੱਚ ਹੈ, ਜੋ ਮੰਦਰ ਦੀ ਉਸਾਰੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਚਾਰ ਕਰੇਗੀ । ਰਾਮ ਮੰਦਰ ਦੇ ਮਾਡਲ ਨੂੰ ਡਿਜ਼ਾਈਨ ਕਰਨ ਵਾਲੇ ਚੰਦਰਕਾਂਤ ਸੋਮਪੁਰਾ ਤੋਂ ਇਲਾਵਾ ਉਨ੍ਹਾਂ ਦਾ ਬੇਟਾ ਨਿਖਿਲ ਸੋਮਪੁਰਾ ਵੀ ਅਯੁੱਧਿਆ ਵਿੱਚ ਹੈ। ਅਜੇ ਤੱਕ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵੱਲੋਂ ਪ੍ਰਧਾਨ ਮੰਤਰੀ ਦੇ ਅਯੁੱਧਿਆ ਪ੍ਰੋਗਰਾਮ ਬਾਰੇ ਰਸਮੀ ਜਾਂ ਗੈਰ ਰਸਮੀ ਤੌਰ ‘ਤੇ ਕੋਈ ਗੱਲਬਾਤ ਨਹੀਂ ਕੀਤੀ ਗਈ । ਜਦੋਂ ਕਿ ਟਰੱਸਟ ਦੇ ਮੈਂਬਰ ਅਤੇ ਅਯੁੱਧਿਆ ਦੇ ਸੰਤ ਲਗਾਤਾਰ ਪ੍ਰਧਾਨ ਮੰਤਰੀ ਮੋਦੀ ਨੂੰ ਅਯੁੱਧਿਆ ਆਉਣ ਦੀ ਅਪੀਲ ਕਰ ਰਹੇ ਹਨ।