PM Narendra Modi to inaugurate: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ ਕਿ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬੈਂਗਲੁਰੂ ਟੇਕ ਸੰਮੇਲਨ 2020 (BTS 2020) ਦਾ ਉਦਘਾਟਨ ਕਰਨਗੇ । ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਨਵੀਂ ਤਕਨੀਕ ਦੇ ਨਾਲ ਮਹਾਂਮਾਰੀ ਤੋਂ ਬਾਅਦ ਆਉਣ ਵਾਲੀਆਂ ਵੱਡੀਆਂ ਚੁਣੌਤੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਬੈਂਗਲੁਰੂ ਟੇਕ ਸੰਮੇਲਨ 19 ਤੋਂ 21 ਨਵੰਬਰ ਤੱਕ ਹੋਵੇਗਾ।
ਦਰਅਸਲ, ਇਸ ਸੰਮੇਲਨ ਦਾ ਆਯੋਜਨ ਕਰਨਾਟਕ ਇਨੋਵੇਸ਼ਨ ਐਂਡ ਟੈਕਨੋਲੋਜੀ ਸੁਸਾਇਟੀ (KITS), ਕਰਨਾਟਕ ਸਰਕਾਰ ਦੀ ਇਨਫਰਮੇਸ਼ਨ ਟੈਕਨੋਲੋਜੀ, ਬਾਇਓਟੈਕਨਾਲੋਜੀ ਅਤੇ ਸਟਾਰਟਅਪਸ, ਸਾੱਫਟਵੇਅਰ ਟੈਕਨਾਲੋਜੀ ਪਾਰਕਸ ਆਫ ਇੰਡੀਆ (STPI) ਅਤੇ ਐਮਐਮ ਐਕਟਿਵ ਸਾਇੰਸ-ਟੈਕ ਕਮਿਊਨੀਕੇਸ਼ਨਜ਼ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਸਿਖਰ ਸੰਮੇਲਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ, ਸਵਿਸ ਕਨਫੈਡਰੇਸ਼ਨ ਦੇ ਉਪ-ਰਾਸ਼ਟਰਪਤੀ ਗਾਇ ਪਰਮੇਲਿਨ ਸਣੇ ਅਤੇ ਹੋਰ ਕਈ ਪ੍ਰਮੁੱਖ ਅੰਤਰਰਾਸ਼ਟਰੀ ਹਸਤੀਆਂ ਹਿੱਸਾ ਲੈਣਗੀਆਂ । ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ IT ਮੰਤਰੀ ਸੀ ਐੱਨ ਅਸ਼ਠ ਨਾਰਾਇਣ ਨੇ BTS 2020 ਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਅਸੀਂ BTS ਨੂੰ ਸ਼ਾਨਦਾਰ ਬਣਾਉਣ ਲਈ ਵਿਸਥਾਰ ਵਿਵਸਥਾ ਕੀਤੀ ਹੈ, ਕਿਉਂਕਿ ਈਵੈਂਟ ਸੈਸ਼ਨ 100 ਪ੍ਰਤੀਸ਼ਤ ਵਰਚੁਅਲ ਹੋ ਰਹੇ ਹਨ।
ਇਸ ਸਬੰਧੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਮਾਰੋਹ ਵਿੱਚ 200 ਤੋਂ ਵੱਧ ਭਾਰਤੀ ਕੰਪਨੀਆਂ ਹਿੱਸਾ ਲੈਣਗੀਆਂ, ਜਿਹੜੀਆਂ ਆਪਣੀ ਵਰਚੁਅਲ ਪ੍ਰਦਰਸ਼ਨੀ, 4,000 ਤੋਂ ਵੱਧ ਡੈਲੀਗੇਟ, 270 ਬੁਲਾਰੇ, ਲਗਭਗ 75 ਪੈਨਲ ਵਿਚਾਰ-ਵਟਾਂਦਰੇ ਅਤੇ ਹਰ ਰੋਜ਼ 50,000 ਤੋਂ ਵੱਧ ਉਮੀਦਵਾਰਾਂ ਨੂੰ ਸ਼ਾਮਿਲ ਕਰਨਗੇ ।
ਇਹ ਵੀ ਦੇਖੋ: ‘Bains ਦੀ ਉਲਟੀ ਗਿਣਤੀ ਸ਼ੁਰੂ, 6 ਮਹੀਨੇ ਜ਼ਮਾਨਤ ਵੀ ਨਹੀਂ ਹੋਵੇਗੀ’