PM Narendra Modi to inaugurate: ਪ੍ਰਧਾਨ ਮੰਤਰੀ ਮੋਦੀ ਸੋਮਵਾਰ ਯਾਨੀ ਕਿ ਅੱਜ ਵੁਰਚੁਅਲ ਮਾਧਿਅਮ ਰਾਹੀਂ ਆਗਰਾ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕਰਨਗੇ । ਦੋ ਕੋਰੀਡੋਰ ਵਾਲਾ ਇਹ ਪ੍ਰਾਜੈਕਟ ਸੈਲਾਨੀਆਂ ਦੀ ਮਦਦ ਕਰੇਗਾ । ਇਸ ਪ੍ਰਾਜੈਕਟ ਰਾਹੀਂ ਟੂਰਿਸਟ ਸਪਾਟ ਜਿਵੇਂ ਕਿ ਤਾਜ ਮਹਿਲ, ਆਗਰਾ ਕਿਲ੍ਹਾ, ਸਿਕੰਦਰਾ ਨੂੰ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨਾਲ ਜੋੜਿਆ ਜਾਵੇਗਾ । ਇਸ ਸਬੰਧੀ ਪੀਐੱਮ ਵੱਲੋਂ ਇੱਕ ਟਵੀਟ ਕਰ ਕੇ ਵੀ ਜਾਣਕਾਰੀ ਦਿੱਤੀ ਗਈ। PM ਮੋਦੀ ਨੇ ਟਵੀਟ ਕਰਦਿਆਂ ਲਿਖਿਆ, “ਆਗਰਾ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਸੋਮਵਾਰ ਦੁਪਹਿਰ 12 ਵਜੇ ਕੀਤਾ ਜਾਵੇਗਾ। ਇਸ ਨਾਲ ਆਗਰਾ ਵਿੱਚ ਲੋਕਾਂ ਦੇ ਜੀਵਨ ਵਿੱਚ ਵਧੇਰੇ ਪਹੁੰਚ ਹੋਵੇਗੀ ਅਤੇ ਆਗਰਾ ਨੂੰ ਸੈਰ ਸਪਾਟੇ ਦਾ ਫਾਇਦਾ ਮਿਲੇਗਾ।”
ਦਰਅਸਲ, ਉਦਘਾਟਨ ਪ੍ਰੋਗਰਾਮ ਆਗਰਾ ਦੇ 15 ਬਟਾਲੀਅਨ ਪੀਏਸੀ ਪਰੇਡ ਗ੍ਰਾਊਂਡ ਵਿਖੇ ਆਯੋਜਿਤ ਕੀਤਾ ਜਾਵੇਗਾ । ਇਸ ਪ੍ਰੋਗਰਾਮ ਵਿੱਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸ਼ਾਮਿਲ ਹੋਣਗੇ । ਪੀਐਮ ਮੋਦੀ ਵੀਡਿਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਦੱਸ ਦੇਈਏ ਕਿ ਕੇਂਦਰ ਸਰਕਾਰ ਦਾ ਇਹ ਪ੍ਰਾਜੈਕਟ ਆਗਰਾ ਦੀ 26 ਲੱਖ ਆਬਾਦੀ ਦੇ ਨਾਲ-ਨਾਲ ਹਰ ਸਾਲ ਆਗਰਾ ਆਉਣ ਵਾਲੇ 60 ਲੱਖ ਤੋਂ ਵੱਧ ਸੈਲਾਨੀਆਂ ਦੀ ਮਦਦ ਕਰੇਗਾ । ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 8,379.62 ਕਰੋੜ ਹੈ । 5 ਸਾਲਾਂ ਵਿੱਚ ਪੂਰਾ ਹੋਣ ਵਾਲੇ ਇਸ ਪ੍ਰਾਜੈਕਟ ਨਾਲ ਆਗਰਾ ਵਿੱਚ ਤਕਰੀਬਨ 29 ਕਿਲੋਮੀਟਰ ਦੇ ਘੇਰੇ ਵਿੱਚ ਮੈਟਰੋ ਰੇਲ ਸੇਵਾ ਮਿਲਣੀ ਸ਼ੁਰੂ ਹੋਵੇਗੀ । ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਸਿਕੰਦਰਾ ਤੋਂ ਤਾਜ ਈਸਟ ਗੇਟ ਕੋਰੀਡੋਰ ਤਿਆਰ ਕੀਤਾ ਜਾਵੇਗਾ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਹਿਲੇ ਪੜਾਅ ਵਿੱਚ ਸਿਕੰਦਰਾ ਤੋਂ ਤਾਜ ਈਸਟ ਗੇਟ ਤੱਕ ਦਸੰਬਰ 2022 ਤੱਕ ਮੈਟਰੋ ਸੇਵਾ ਸ਼ੁਰੂ ਹੋ ਜਾਵੇਗੀ ।
ਉੱਥੇ ਹੀ ਆਗਰਾ ਕੈਂਟ ਤੋਂ ਕਾਲਿੰਦੀ ਵਿਹਾਰ ਵਿਚਕਾਰ ਦੂਜੇ ਕੋਰੀਡੋਰ ਦਾ ਨਿਰਮਾਣ ਕੀਤਾ ਜਾਵੇਗਾ । ਇਸ ਕੋਰੀਡੋਰ ਦੀ ਲੰਬਾਈ 15.4 ਕਿਲੋਮੀਟਰ ਹੋਵੇਗੀ ਅਤੇ ਇਸ ਦੇ ਹੇਠਾਂ ਕੁੱਲ 14 ਸਟੇਸ਼ਨ ਹੋਣਗੇ । ਇਸ ਵਿੱਚ ਆਗਰਾ ਕੈਂਟ, ਸਦਰ ਬਾਜ਼ਾਰ, ਕੁਲੈਕਟਰੇਟ, ਸੁਭਾਸ਼ ਪਾਰਕ, ਆਗਰਾ ਕਾਲਜ, ਹਰੀਪ੍ਰਵਤ ਚੌਕ, ਸੰਜੇ ਪਲੇਸ, ਐਮਜੀ ਰੋਡ, ਸੁਲਤਾਨਗੰਜ ਕਰਾਸਿੰਗ, ਕਮਲਾ ਨਗਰ, ਰਾਮਬਾਗ, ਫਾਉਂਡਰੀ ਨਗਰ, ਆਗਰਾ ਮੰਡੀ ਅਤੇ ਕਲਿੰਡੀ ਵਿਹਾਰ ਮੈਟਰੋ ਸਟੇਸ਼ਨ ਬਣਾਏ ਜਾਣਗੇ ।
ਇਹ ਵੀ ਦੇਖੋ: ਕਿਸਾਨਾਂ ਤੋਂ ਸੁਣੋ- ਭਾਰਤ ਬੰਦ ਸਮੇਂ ਕੀ ਕੁੱਝ ਖੁੱਲ੍ਹੇਗਾ, ਕਿੰਨੇ ਵਜੇ ਤੱਕ ਹੋਵੇਗਾ ਬੰਦ