PM Narendra Modi to inaugurate: ਪ੍ਰਧਾਨਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਪਹਿਲਾਂ ‘ਭਾਰਤ ਖਿਡੌਣਾ ਮੇਲੇ’ (ਦ ਇੰਡੀਆ ਟੌਏ ਫੇਅਰ 2021) ਦਾ ਵਰਚੁਅਲ ਉਦਘਾਟਨ ਕਰਨਗੇ। ਆਤਮ-ਨਿਰਭਰ ਭਾਰਤ ਅਭਿਆਨ ਵਿੱਚ ਵੋਕਲ ਫਾਰ ਲੋਕਲ ਦੇ ਤਹਿਤ ਦੇਸ਼ ਦੇ ਖਿਡੌਣਾ ਨਿਰਮਾਣ ਦਾ ਵਿਸ਼ਵਵਿਆਪੀ ਹੱਬ ਬਣਾਉਣ ਦੇ ਮਕਸਦ ਨਾਲ ਸਿੱਖਿਆ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਕੱਪੜਾ ਮੰਤਰਾਲਾ ਮਿਲ ਕੇ ਇਸ ਦਾ ਆਯੋਜਨ ਕਰ ਰਹੇ ਹਨ । ਹੁਣ ਤੱਕ ਇਸ ਵਿੱਚ10 ਲੱਖ ਰਜਿਸਟਰੀਆਂ ਹੋ ਚੁੱਕੀਆਂ ਹਨ।
ਵਿਦਿਆਰਥੀ ਇਸ ਮੁਕਾਬਲੇ ਰਾਹੀਂ ਖੇਡ ਤੇ ਪੜ੍ਹਾਈ ਆਦਿ ਦੇ ਲਈ ਖਿਡੌਣੇ, ਡਿਜ਼ਾਈਨ ਅਤੇ ਤਕਨੀਕਾਂ ਆਦਿ ਤਿਆਰ ਕਰਨਗੇ। ਇਸ ਵਿੱਚ ਜੇਤੂਆਂ ਨੂੰ 50 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਨਵੀਂ ਸਿੱਖਿਆ ਨੀਤੀ ਦੇ ਤਹਿਤ ਛੇਵੀਂ ਜਮਾਤ ਤੋਂ ਵਿਦਿਆਰਥੀਆਂ ਦੇ ਹੁਨਰ ਵਿਕਾਸ ਸਣੇ ਛੋਟੇ ਕਾਰੀਗਰਾਂ ਦੇ ਨਾਲ ਮਿਲ ਕੇ ਇੰਟਰਨਸ਼ਿਪ ਕਰਨ ਦੇ ਤਹਿਤ ਇਸ ਵਿੱਚ ਕੰਮ ਕਰਨ ਨੂੰ ਮਿਲੇਗਾ।
ਸਵੈ-ਨਿਰਭਰ ਭਾਰਤ ਦੇ ਤਹਿਤ ਹੁਣ ਭਾਰਤੀ ਵਿਦਿਆਰਥੀ ਆਪਣੀ ਸੋਚ, ਹੁਨਰ ਅਤੇ ਤਕਨਾਲੋਜੀ ਨਾਲ ਅੰਤਰਰਾਸ਼ਟਰੀ ਖਿਡੌਣਿਆਂ ਦੇ ਬਾਜ਼ਾਰ ਵਿੱਚ ਭਾਰਤੀ ਬਾਜ਼ਾਰ ਨੂੰ ਮਜ਼ਬੂਤ ਦੇਣਗੇ। ਇਸ ਵਿੱਚ ਨੀਤੀ ਨਿਰਮਾਤਾ, ਮਾਪੇ, ਸਟਾਰਟਆਪ, ਵਿਦਿਆਰਥੀ, ਉਦਯੋਗ ਆਦਿ ਸਭ ਨੂੰ ਮਿਲ ਕੇ ਇੱਕ ਪਲੇਟਫਾਰਮ ‘ਤੇ ਮਿਲ ਕੇ ਕੰਮ ਕਰਨਾ ਹੋਵੇਗਾ। ਇਸ ਵਿੱਚ ਰਾਜ ਅਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰੇਗੀ। ਭਾਰਤ ਵਿੱਚ 1.5 ਅਰਬ ਡਾਲਰ ਦਾ ਖਿਡੌਣਾ ਬਾਜ਼ਾਰ ਹੈ ਅਤੇ ਇਸ ਵਿੱਚੋਂ 80 ਪ੍ਰਤੀਸ਼ਤ ਖਿਡੌਣੇ ਵਿਦੇਸ਼ ਤੋਂ ਆਉਂਦੇ ਹਨ। ਅਜਿਹੀ ਸਥਿਤੀ ਵਿੱਚ ਪਹਿਲੀ ਵਾਰ ਸਕੂਲੀ ਬੱਚਿਆਂ ਅਤੇ ਕਾਲਜ ਵਿਦਿਆਰਥੀਆਂ ਨੂੰ ਖਿਡੌਣਿਆਂ ਦੇ ਮਾਧਿਅਮ ਨਾਲ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਨਵੀਨਤਾ ਨੂੰ ਉਤਸ਼ਾਹਿਤ ਕਰੇਗਾ।
ਦੱਸ ਦੇਈਏ ਕਿ ਇਹ ਪ੍ਰਤੀਯੋਗਿਤਾ ਨੌਂ ਥੀਮਾਂ ਦੇ ਅਧਾਰਿਤ ਰਹੇਗੀ । ਇਸ ਵਿੱਚ ਭਾਰਤੀ ਸੱਭਿਆਚਾਰ, ਇਤਿਹਾਸ, ਪ੍ਰਾਚੀਨ ਸਮੇਂ ਤੋਂ ਭਾਰਤ ਨੂੰ ਜਾਣਨਾ, ਸਿੱਖਿਆ ਅਤੇ ਸਕੂਲ ਸਿੱਖਿਆ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ, ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨਾ ਜਾਂ ਰੁਜ਼ਗਾਰ, ਵਾਤਾਵਰਣ, ਅਪੰਗਤਾ, ਤੰਦਰੁਸਤੀ ਅਤੇ ਖੇਡਾਂ ਸ਼ਾਮਿਲ ਹਨ। ਇਹ ਪ੍ਰਤੀਯੋਗਤਾ ਜੂਨੀਅਰ, ਸੀਨੀਅਰ ਅਤੇ ਸ਼ੁਰੂਆਤੀ ਪੱਧਰ ‘ਤੇ ਹੋਵੇਗਾ ।
ਇਹ ਵੀ ਦੇਖੋ: ਨੌਜਵਾਨ ਲੜਕੀ ਨੇ ਕੇਂਦਰ ਸਰਕਾਰ ਨੂੰ ਲਤਾੜਿਆ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ