Police arrested ambulance driver: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਇਸ ਮਹਾਂਮਾਰੀ ਵਿਚਾਲੇ ਕੁਝ ਮੁਨਾਫਾਖੋਰ ਲੋਕ ਕਾਲਾ ਬਾਜਾਰੀ ਅਤੇ ਮਨਮਾਨੀ ‘ਤੇ ਉਤਰ ਆਏ ਹਨ। ਅਜਿਹੇ ਸਮੇਂ ਵਿੱਚ ਹੁਣ ਐਂਬੂਲੈਂਸ ਚਾਲਕ ਵੀ ਮਨਮਾਨੇ ਪੈਸੇ ਵਸੂਲ ਕਰ ਰਹੇ ਹਨ। ਸਰਿਤਾ ਵਿਹਾਰ ਥਾਣਾ ਪੁਲਿਸ ਨੇ ਕੋਵਿਡ ਮਰੀਜ਼ ਨੂੰ ਦੂਜੇ ਹਸਪਤਾਲ ਵਿੱਚ ਸ਼ਿਫਟ ਕਰਨ ਲਈ 10 ਗੁਣਾ ਵਧੇਰੇ ਪੈਸੇ ਵਸੂਲਣ ਦੇ ਮਾਮਲੇ ਵਿੱਚ ਐਂਬੂਲੈਂਸ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਵਿੱਚ ਦੋਸ਼ੀ ਦੀ ਪਛਾਣ ਸ਼ਿਵ ਮੰਦਿਰ ਕਾਲੋਨੀ, ਗਾਜੀਆਬਾਦ, ਸ਼ਹਿਰ ਪ੍ਰਮੋਦ ਕੁਮਾਰ (30) ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੋਸ਼ੀ ਦੀ ਐਂਬੂਲਸਾਂ ਨੂੰ ਜ਼ਬਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਅਪੋਲੋ ਹਸਪਤਾਲ ਤੋਂ ਹੋਲੀ ਫੈਮਲੀ ਹਸਪਤਾਲ (ਸਿਰਫ਼ ਦੋ ਕਿਲੋਮੀਟਰ) ਵਿੱਚ ਕੋਰੋਨਾ ਮਰੀਜ਼ ਸ਼ਿਫਟ ਕਰਾਉਣ ਦੇ 8500 ਰੁਪਏ ਵਸੂਲੇ ਸੀ। ਪੁਲਿਸ ਨੇ ਇਸ ਦੇ ਖਿਲਾਫ਼ ਜਬਰਨ ਵਸੂਲੀ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਬਾਅਦ ਵਿੱਚ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਨਾਚ ਕੀਤੀ ਜਾ ਰਹੀ ਹੈ।
ਦੱਖਣ-ਪੂਰਬੀ ਜ਼ਿਲ੍ਹਾ ਪੁਲਿਸ ਦੇ ਆਰ ਪੀ ਮੀਣਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਰਸ਼ਾਦ ਦਾ ਨਾਮ ਦਾ ਇੱਕ ਵਿਅਕਤੀ ਸਰਿਤਾ ਵਿਹਾਰ ਥਾਣੇ ਪਹੁੰਚਿਆ ਅਤੇ ਉਸਨੇ ਆਪਣੀ ਸ਼ਿਕਾਇਤ ਦਿੱਤੀ। ਉਸਨੇ ਦੱਸਿਆ ਕਿ ਉਹ ਆਪਣੇ ਪਰਿਵਾਰਿਕ ਮੈਂਬਰ ਨੂੰ ਅਪੋਲੋ ਹਸਪਤਾਲ ਤੋਂ ਹੈਲੀ ਫੈਮਲੀ ਹਸਪਤਾਲ ਲੈ ਗਿਆ ਸੀ। ਇਸ ਦੇ ਬਦਲੇ ਵਿੱਚ ਐਂਬੂਲੈਂਸ ਚਾਲਕ ਨੇ ਉਸ ਤੋਂ ਸਿਰਫ਼ 2 ਕਿਲੋਮੀਟਰ ਦੇ 8500 ਰੁਪਏ ਮੰਗੇ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋਸ਼ੀ ਖਿਲਾਫ਼ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ । ਸ਼ਿਕਾਇਤ ਕਰਨ ਵਾਲੇ ਵਿਅਕਤੀ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਦੀ ਟੀਮ ਨੇ ਠੀਕ ਉਸੇ ਤਰ੍ਹਾਂ ਇੱਕ ਨਕਲੀ ਗਾਹਕ ਬਣ ਕੇ ਦੋਸ਼ੀ ਐਂਬੂਲੈਂਸ ਚਾਲਕ ਨੂੰ ਕਾਲ ਕੀਤੀ। ਮਰੀਜ਼ ਨੂੰ ਅਪੋਲੋ ਤੋਂ ਹੋਲੀ ਫੈਮਲੀ ਲਾਇ ਕੇ ਜਾਣ ਦੀ ਗੱਲ ਕੀਤੀ ਗਈ। ਜਿਸ ਲਈ ਦੋਸ਼ੀ ਤਿਆਰ ਹੋ ਗਿਆ। ਪਹਿਲਾਂ ਤਿਆਰ ਹੋ ਗਏ. ਉਸਨੇ ਦੱਸਿਆ ਕਿ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਕਿਸੇ ਵੀ ਮਰੀਜ਼ ਨੂੰ ਸ਼ਿਫਟ ਕਰਨ ਦੇ 9500 ਰੁਪਏ ਲੱਗਣਗੇ। ਗੱਲਬਾਤ ਦੇ ਬਾਅਦ ਦੋਸ਼ੀ 8500 ਵਿੱਚ ਤਿਆਰ ਹੋ ਗਿਆ। ਜਿਸ ਤੋਂ ਪੁਲਿਸ ਨੇ ਉਸਨੂੰ ਰੰਗੇ ਹੱਥੀਂ ਫੜ੍ਹ ਲਿਆ।