ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਿੱਲੀ ਏਅਰਪੋਰਟ ‘ਤੇ ਬਿਜਲੀ ਗੁੱਲ ਹੋ ਗਈ ਹੈ ਤੇ ਏਅਰਪੋਰਟ ‘ਤੇ ਸਾਰਾ ਸਿਸਟਮ ਠੱਪ ਹੋ ਗਿਆ ਹੈ। ਬਿਜਲੀ ਨਾ ਹੋਣ ਕਾਰਨ ਸਾਰੀਆਂ ਫਲਾਈਟਾਂ ‘ਤੇ ਅਸਰ ਪੈ ਰਿਹਾ ਹੈ। ਲਗਭਗ 20 ਮਿੰਟ ਤੋਂ ਏਅਰਪੋਰਟ ‘ਤੇ ਬਿਜਲੀ ਨਾ ਹੋਣ ਕਾਰਨ ਯਾਤਰੀ ਕਾਫੀ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ, PM ਮੋਦੀ ਨੇ ਪੱਛਮੀ ਬੰਗਾਲ ਰੇਲ ਹਾ.ਦ.ਸੇ ‘ਤੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ
ਯਾਤਰੀਆਂ ਨੂੰ ਬੋਰਡਿੰਗ ਪਾਸ ਤੱਕ ਨਹੀਂ ਮਿਲ ਪਾ ਰਹੇ ਹਨ ਤੇ ਨਾ ਹੀ ਐਕਸੇਲੇਟਰ ਚੱਲ ਰਹੇ ਹਨ। ਲੋਕਾਂ ਲਈ ਏਅਰਪੋਰਟ ‘ਤੇ ਚੈੱਕ-ਇਨ ਕਰਨਾ, ਜਾਣਕਾਰੀ ਹਾਸਲ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਕਈ ਘਰੇਲੂ ਤੇ ਅੰਤਰਰਾਸ਼ਟਰੀ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਫਲਾਈਟਾਂ ਦੇ ਲੈਂਡਿੰਗ ਤੇ ਟੇਕਆਫ ਵਿਚ ਵੀ ਮੁਸ਼ਕਲ ਪੇਸ਼ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: