22 ਜਨਵਰੀ 2024 ਇਕ ਅਜਿਹਾ ਦਿਨ ਸੀ ਜੋ ਇਤਿਹਾਸ ਦੇ ਪੰਨ੍ਹਿਆਂ ਵਿਚ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਇਸ ਦਿਨ ਰਾਮ ਭਗਤਾਂ ਦਾ 500 ਸਾਲ ਦਾ ਇੰਤਜ਼ਾਰ ਖਤਮ ਹੋਇਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨਗਰੀ ਅਯੁੱਧਿਆ ਵਿਚ ਰਾਮ ਮੰਦਰ ਦਾ ਉਦਘਾਟਨ ਕੀਤਾ ਸੀ। ਇਸ ਪ੍ਰੋਗਰਾਮ ਦੀ ਤਿਆਰੀ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ। ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਰੋਜ਼ ਲੱਖਾਂ ਦੀ ਗਿਣਤੀ ਵਿਚ ਭਗਤ ਦਰਸ਼ਨ ਕਰਨ ਪਹੁੰਚ ਰਹੇ ਹਨ।
ਰਾਮ ਭਗਤ ਕੁਝ ਨਾ ਕੁਝ ਆਪਣੀ ਇੱਛਾ ਤੇ ਸਮਰੱਥਾ ਮੁਤਾਬਕ ਰਾਮ ਮੰਦਰ ਲਈ ਯੋਗਦਾਨ ਕਰ ਰਹੇ ਹਨ। ਇਸੇ ਦੇ ਚੱਲਦਿਆਂ ਫਤਿਹਪੁਰ ਜੇਲ੍ਹ ਦੇ ਕੈਦੀਆਂ ਨੇ ਰਾਮ ਮੰਦਰ ਨੂੰ 1100 ਥੈਲੀਆਂ ਭੇਟ ਕੀਤੀਆਂ ਹਨ। ਰਿਪੋਰਟ ਮੁਤਾਬਕ ਰਾਮ ਮੰਦਰ ਦੇ ਪ੍ਰਸਾਦ ਨੂੰ ਇਨ੍ਹਾਂ ਥੈਲੀਆਂ ਵਿਚ ਰਾਮ ਭਗਤਾਂ ਨੂੰ ਦਿੱਤਾ ਜਾਵੇਗਾ। ਇਨ੍ਹਾਂ ਭਗਵੇ ਰੰਗ ਦੇ ਥੈਲਿਆਂ ‘ਤੇ ਰਾਮ ਮੰਦਰ ਦਾ ਮਾਡਲ ਛਪਿਆ ਹੋਇਆ ਹੈ। ਇਹ ਥੈਲੇ ਪੋਲੀਥੀਨ ਮੁਕਤ ਭਾਰਤ ਮੁਹਿੰਮ ਤਹਿਤ ਕੈਦੀਆਂ ਵੱਲੋਂ ਬਣਾਏ ਗਏ ਹਨ।
ਰਾਮ ਮੰਦਰ ਟਰੱਸਟ ਨੂੰ ਇਹ ਥੈਲੇ ਕਾਫੀ ਪਸੰਦ ਆਏ ਤੇ ਇਸ ਨੂੰ ਦੇਖਦੇ ਹੋਏ 5000 ਥੈਲਿਆਂ ਦਾ ਆਰਡਰ ਹੋਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਥੈਲਿਆਂ ਨੂੰ ਬਣਾਉਣ ਵਿਚ ਸਾਰੇ ਧਰਮ ਦੇ ਕੈਦੀ ਜੁੜੇ ਹਨ ਜਿਨ੍ਹਾਂ ਵਿਚ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਥੈਲਿਆਂ ਦੀ ਛਪਾਈ ਤੇ ਬਨਾਵਟ ਵਿਚ ਕੁਝ ਬਦਲਾਅ ਵੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਕਮਾਉਣ ਜਰਮਨੀ ਗਏ ਪੰਜਾਬੀ ਨੌਜਵਾਨ ਦੀ ਮੌ/ਤ, 2 ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ
ਰਾਮ ਮੰਦਰ ਦੇ ਉਦਘਾਟਨ ਨੂੰ ਲਗਭਗ 1 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਹਨ। ਬੀਤੇ ਇਕ ਮਹੀਨੇ ਤੋਂ 60 ਲੱਖ ਤੋਂ ਜ਼ਿਆਦਾ ਰਾਮ ਭਗਤਾਂ ਨੇ ਮੰਦਰ ਵਿਚ ਦਰਸ਼ਨ ਕੀਤੇ। 25 ਕਰੋੜ ਰੁਪਏ ਤੋਂ ਜ਼ਿਆਦਾ ਦਾ ਚੜ੍ਹਾਵਾ ਆ ਚੁੱਕਾ ਹੈ। ਰਾਮ ਮੰਦਰ ਟਰੱਸਟ ਦੇ ਦਫਤਰ ਮੁਤਾਬਕ 25 ਕਰੋੜ ਰੁਪਏ ਦੀ ਰਕਮ ਵਿਚ ਚੈੱਕ, ਡਰਾਫਟ ਤੇ ਮੰਦਰ ਟਰੱਸਟ ਦੇ ਦਫਤਰ ਵਿਚ ਜਮ੍ਹਾ ਕੀਤੀ ਗਈ ਨਕਦੀ ਦੇ ਨਾਲ-ਨਾਲ ਦਾਨ ਪੇਟੀਆਂ ਵਿਚ ਜਮ੍ਹਾ ਰਕਮ ਵੀ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: