President Kovind PM Modi extend greetings: ਨਵੀਂ ਦਿੱਲੀ: ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭਰਾ-ਭੈਣ ਦੇ ਪਿਆਰ ਦੇ ਪ੍ਰਤੀਕ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ, ਪਰ ਇਸ ਵਾਰ ਕੋਰੋਨਾ ਅਤੇ ਕਈ ਥਾਵਾਂ ‘ਤੇ ਲਾਕਡਾਊਨ ਹੋਣ ਕਾਰਨ ਇਸ ਤਿਉਹਾਰ ਦਾ ਰੰਗ ਵੀ ਫੀਕਾ ਪੈ ਗਿਆ ਹੈ।
ਦਰਅਸਲ, ਰੱਖੜੀ ਦਾ ਸ਼ੁਭ ਸਮਾਂ ਸਵੇਰੇ 9.29 ਵਜੇ ਤੋਂ ਹੈ। ਦੁਪਹਿਰ ਨੂੰ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ 1 ਵਜ ਕੇ 46 ਮਿੰਟ ਤੋਂ 4 ਵਜ ਕੇ 26 ਮਿੰਟ ਤੱਕ ਦਾ ਹੈ। ਉੱਥੇ ਹੀ ਸ਼ਾਮ ਨੂੰ ਰੱਖੜੀ ਬੰਨਣ ਦਾ ਸ਼ੁਭ ਸਮਾਂ ਪ੍ਰਦੋਸ਼ ਅਵਧੀ ਵਿੱਚ 7 ਵਜ ਕੇ ਤੋਂ 6 ਮਿੰਟ ਤੋਂ 9 ਵਜ ਕੇ 14 ਮਿੰਟ ਤੱਕ ਦਾ ਹੈ। ਰੱਖੜੀ ਦੇ ਇਸ ਤਿਓਹਾਰ ਦੇ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਈ ਰਾਜ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ । ਇਸ ਵਾਰ ਕੋਰੋਨਾ ਸੰਕਟ ਵਿੱਚ ਪੂਰਾ ਦੇਸ਼ ਤਿਉਹਾਰ ਮਨਾ ਰਿਹਾ ਹੈ। ਸੋਮਵਾਰ ਸਵੇਰੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ, ‘ਰੱਖੜੀ ਦੇ ਪਵਿੱਤਰ ਤਿਉਹਾਰ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ‘ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਨੇਤਾਵਾਂ ਨੇ ਵੀ ਲੋਕਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ । ਰਾਸ਼ਟਰਪਤੀ ਕੋਵਿੰਦ ਨੇ ਲਿਖਿਆ, “ਰੱਖੜੀ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ! ਰੱਖੜੀ ਪਿਆਰ ਅਤੇ ਵਿਸ਼ਵਾਸ ਦਾ ਅਟੁੱਟ ਧਾਗਾ ਹੈ ਜੋ ਭੈਣਾਂ ਨੂੰ ਭਰਾਵਾਂ ਨਾਲ ਜੋੜਦਾ ਹੈ। ਆਓ, ਅੱਜ ਅਸੀਂ ਸਾਰੀਆਂ ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਪ੍ਰਤੀ ਵਚਨਬੱਧ ਰਹਿਣ ਲਈ ਆਪਣੇ ਸੰਕਲਪ ਨੂੰ ਦੁਹਰਾਈਏ। ‘
ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।