Price hike in india: ਮਹਿੰਗਾਈ ਨੂੰ ਲੇ ਕੇ ਕਾਂਗਰਸ ਦੇ ਪੂਰਬ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ਦਾ ਘਿਰਾਓ ਕਰ ਰਹੇ ਹਨ। ਸ਼ਨੀਵਾਰ ਨੂੰ, ਉਨ੍ਹਾਂ ਨੇ ਇਸ ਮੁੱਦੇ ‘ਤੇ ਇੱਕ ਵਾਰ ਫਿਰ ਨਰਿੰਦਰ ਮੋਦੀ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ। ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਕੁਝ ਅਖਬਾਰਾਂ ਦੀਆਂ ਸੁਰਖੀਆਂ ਲੱਗਾ ਕੇ ਲਿਖੀਆਂ, ‘ਮਹਿੰਗਾਈ ਦਾ ਵਿਕਾਸ’। ਰਾਹੁਲ ਗਾਂਧੀ ਦੁਆਰਾ ਸਾਂਝੀ ਕੀਤੀ ਗਈ ਤਸਵੀਰ ਵਿੱਚ ਮਹਿੰਗਾਈ ਤੋਂ ਜਨਤਾ ਪ੍ਰੇਸ਼ਾਨ ਦੀ ਗੱਲ ਕੀਤੀ ਗਈ ਹੈ। ਤਸਵੀਰ ਵਿੱਚ ਲਿਖਿਆ ਹੈ, “ਮਹਿੰਗਾਈ ਦੀ ਮਾਰ, ਰਸੋਈ ਦੇ ਬਜਟ ਵਿੱਚ ਲੱਗੀ ਅੱਗ”, “ਮਹਿੰਗਾਈ: ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਮਾਲ ਦੀ ਆਮਦ ਪ੍ਰਭਾਵਿਤ , ਸਬਜ਼ੀਆਂ ਦੇ ਭਾਅ ਵਧੇ “, “ਮਹਿੰਗਾਈ ਨੇ ਆਮ ਆਦਮੀ ਦਾ ਬਜਟ ਵਿਗਾੜ ਦਿੱਤਾ”, “ਵੱਧ ਰਹੀ ਮਹਿੰਗਾਈ ਤੋਂ ਲੋਕ ਪ੍ਰੇਸ਼ਾਨ” ਅਤੇ “ਕੋਰੋਨਾ ਦੇ ਨਾਲ, ਹੁਣ ਮਹਿੰਗਾਈ ਨਾਲ ਜੂਝ ਰਹੇ ਹਨ ਲੋਕ।”
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 12ਵੇਂ ਦਿਨ ਵਾਧਾ ਦਰਜ ਕੀਤਾ ਗਿਆ ਹੈ। ਜਿਸਦਾ ਅਸਰ ਦੂਜੀਆਂ ਚੀਜ਼ਾਂ ਉੱਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਵਾਧੇ ਦੇ ਬਾਅਦ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 90.50 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਿਆ ਹੈ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਦਿੱਲੀ ਵਿੱਚ ਤੇਲ ਦੀਆਂ ਕੀਮਤਾਂ 37 ਪੈਸੇ ਤੋਂ ਵੱਧ ਕੇ 39 ਪੈਸੇ ਹੋ ਗਈਆਂ ਹਨ। ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਦਿੱਲੀ ਵਿੱਚ ਪੈਟਰੋਲ 39 ਪੈਸੇ ਦੇ ਵੱਧ ਕੇ 90.58 ਰੁਪਏ ਪ੍ਰਤੀ ਲੀਟਰ ਪੁਹੰਚ ਗਿਆ ਹੈ, ਜਦਕਿ ਡੀਜ਼ਲ 37 ਪੈਸੇ ਵੱਧ ਕੇ 80.97 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।
ਇਹ ਵੀ ਦੇਖੋ: ਤਿਹਾੜ ਜੇਲ੍ਹ ‘ਚੋ ਕਿਸਾਨ ਆਏ ਬਾਹਰ, ਸੁਣੋ ਜੇਲ੍ਹ ਅੰਦਰ ਕੀ ਕੀਤਾ ਪੁਲਿਸ ਨੇ ਹਾਲ…