ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਲਈ ‘ਪੀਐੱਮ ਸੂਰਜ ਘਰ: ਮੁਫਤ ਬਿਜਲੀ ਯੋਜਨਾ’ ਦਾ ਐਲਾਨ ਕੀਤਾ। ਉਨ੍ਹਾਂ ਨੇ ‘ਐਕਸ’ ‘ਤੇ ਪੋਸਟਾਂ ਦੀ ਲੜੀ ਵਿੱਚ ਕਿਹਾ, “ਲੋਕਾਂ ਦੇ ਟਿਕਾਊ ਵਿਕਾਸ ਅਤੇ ਭਲਾਈ ਲਈ, ਅਸੀਂ ਪ੍ਰਧਾਨ ਮੰਤਰੀ ਸੂਰਜ ਘਰ: ਮੁਫਤ ਬਿਜਲੀ ਯੋਜਨਾ ਸ਼ੁਰੂ ਕਰ ਰਹੇ ਹਾਂ।”
PM ਮੋਦੀ ਨੇ ਕਿਹਾ, ”75,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ ਇਸ ਪ੍ਰਾਜੈਕਟ ਦਾ ਟੀਚਾ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਮੁਹੱਈਆ ਕਰਵਾ ਕੇ 1 ਕਰੋੜ ਘਰਾਂ ਨੂੰ ਰੋਸ਼ਨ ਕਰਨਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਬੈਂਕ ‘ਚ ਸਿੱਧੇ ਤੌਰ ‘ਤੇ ਦਿੱਤੀ ਜਾਣ ਵਾਲੀ ਸਬਸਿਡੀਆਂ ਤੋਂ ਲੈ ਕੇ ਭਾਰੀ ਰਿਆਇਤੀ ਬੈਂਕ ਕਰਜ਼ਿਆਂ ਤੱਕ, ਕੇਂਦਰ ਸਰਕਾਰ ਇਹ ਯਕੀਨੀ ਬਣਾਏਗੀ ਕਿ ਲੋਕਾਂ ‘ਤੇ ਲਾਗਤ ਦਾ ਬੋਝ ਨਾ ਪਵੇ।
ਇਹ ਵੀ ਪੜ੍ਹੋ : ਭਾਰਤ ਦੇ ਸੀਨੀਅਰ ਕ੍ਰਿਕਟਰ ਦੱਤਾਜੀਰਾਓ ਗਾਇਕਵਾੜ ਦਾ ਹੋਇਆ ਦਿਹਾਂਤ, 95 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਉਨ੍ਹਾਂ ਕਿਹਾ, “ਸਾਰੇ ਹਿੱਸੇਦਾਰਾਂ ਨੂੰ ਇੱਕ ਰਾਸ਼ਟਰੀ ਔਨਲਾਈਨ ਪੋਰਟਲ ਨਾਲ ਜੋੜਿਆ ਜਾਵੇਗਾ ਜੋ ਹੋਰ ਸੁਵਿਧਾਵਾਂ ਨੂੰ ਵਧਾਏਗਾ।” ਮੋਦੀ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਇਸ ਯੋਜਨਾ ਨੂੰ ਲੋਕਪ੍ਰਿਯ ਬਣਾਉਣ ਲਈ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰਾਂ ਵਿੱਚ ਛੱਤ ਦੀ ਸੂਰਜੀ ਊਰਜਾ ਲਈ ਉਤਸ਼ਾਹਿਤ ਕੀਤਾ ਜਾਵੇਗਾ।’
ਉਨ੍ਹਾਂ ਨੇ ਕਿਹਾ ਕਿ “ਨਾਲ ਹੀ, ਇਹ ਯੋਜਨਾ ਲੋਕਾਂ ਲਈ ਵਧੇਰੇ ਆਮਦਨ ਪੈਦਾ ਕਰੇਗੀ, ਬਿਜਲੀ ਦੇ ਬਿੱਲਾਂ ਨੂੰ ਘਟਾਏਗੀ ਅਤੇ ਰੁਜ਼ਗਾਰ ਪੈਦਾ ਕਰੇਗੀ।” ਪ੍ਰਧਾਨ ਮੰਤਰੀ ਨੇ ਸੂਰਜੀ ਊਰਜਾ ਅਤੇ ਟਿਕਾਊ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਰਿਹਾਇਸ਼ੀ ਖਪਤਕਾਰਾਂ, ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ‘pmsuryaghar.gov.in’ ‘ਤੇ ਅਪਲਾਈ ਕਰਕੇ PM ਸੂਰਜ ਘਰ: ਮੁਫ਼ਤ ਬਿਜਲੀ ਯੋਜਨਾ ਨੂੰ ਮਜ਼ਬੂਤ ਨੂੰ ਕਰਨ।
ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”