Priyanka gandhi addresses rally in mathura : ਮਥੁਰਾ ਦੀ ਇਹ ਧਰਤੀ ਹਉਮੈ (ਹੰਕਾਰ) ਨੂੰ ਤੋੜਦੀ ਹੈ। 90 ਦਿਨਾਂ ਤੋਂ ਕਿਸਾਨ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ, ਸਰਕਾਰ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਪ੍ਰਧਾਨ ਮੰਤਰੀ ਜੋ ਦੁਨੀਆ ਦੇ ਹਰ ਕੋਨੇ ਤੱਕ ਘੁੰਮ ਆਏ ਹਨ ਪਰ ਦਿੱਲੀ ਦੀ ਹੱਦ ਤੱਕ ਨਹੀਂ ਪਹੁੰਚ ਸਕੇ। ਇਹ ਗੱਲਾਂ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮਥੁਰਾ ਵਿੱਚ ਇੱਕ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕੀਤੀਆਂ ਹਨ। ਕਾਂਗਰਸ ਦੀ ਜਨਰਲ ਸੱਕਤਰ ਨੇ ਕਿਹਾ, “ਦਿਨਕਰ ਨੇ ਕਿਹਾ ਸੀ,“ਜਦੋਂ ਵਿਨਾਸ਼ ਆਦਮੀ ਉੱਤੇ ਛਾਉਂਦਾ ਹੈ, ਤਾਂ ਵਿਵੇਕ ਪਹਿਲਾਂ ਮਰ ਜਾਂਦਾ ਹੈ।” ਪਰਮਾਤਮਾ ਇਨ੍ਹਾਂ ਦਾ ਹੰਕਾਰ ਤੋੜੇਗਾ। ਇਥੇ ਆਲੂ ਉਤਪਾਦਕਾਂ ਦਾ ਬੁਰਾ ਹਾਲ ਸੀ। ਪਿੱਛਲੇ ਸਾਲ ਗੰਨੇ ਦੀ ਅਦਾਇਗੀ 15000 ਕਰੋੜ ਹੈ ਪਰ ਪ੍ਰਧਾਨ ਮੰਤਰੀ ਨੇ ਆਪਣੇ ਲਈ 16000 ਕਰੋੜ ਦੇ ਦੋ ਜਹਾਜ਼ ਖਰੀਦੇ।
ਪ੍ਰਿਯੰਕਾ ਨੇ ਕਿਹਾ ਕਿ ਅਵਾਰਾ ਪਸ਼ੂਆਂ ਤੋਂ ਵੀ ਕਿਸਾਨ ਤੰਗ ਹੋ ਚੁੱਕੇ ਹਨ। ਬ੍ਰਜ ਖੇਤਰ ਦੀਆਂ ਗਊਸ਼ਾਲਾਵਾਂ ਦਾ ਬੁਰਾ ਹਾਲ ਹੈ, ਇੱਥੇ ਗਊਆਂ ਨੂੰ ਨਾ ਪਾਣੀ ਨਹੀਂ ਮਿਲ ਰਿਹਾ ਨਾ ਹੀ ਚਾਰਾ। ਸਰਕਾਰ ਨੇ ਗਊਸ਼ਾਲਾਵਾਂ ਦੇ ਨਾਮ ਤੇ 200 ਕਰੋੜ ਅਲਾਟ ਕੀਤੇ। ਉਹ ਰੁਪਿਆ ਕਿੱਥੇ ਹੈ ? ਖੇਤੀਬਾੜੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ ਕਿ ਸਰਕਾਰ ਨੇ ਕਾਨੂੰਨ ਬਣਾਉਣ ਵੇਲੇ ਕਿਸੇ ਵੀ ਕਿਸਾਨ ਨੂੰ ਨਹੀਂ ਪੁੱਛਿਆ। ਇਹ ਕਾਨੂੰਨ ਨੋਟਾਂ ਦੀ ਖੇਤੀ ਕਰਨ ਵਾਲਿਆਂ ਦੁਆਰਾ ਬਣਾਇਆ ਗਿਆ ਹੈ। ਇਹ ਕਾਨੂੰਨ ਉਨ੍ਹਾਂ ਖਰਬਪਤੀਆਂ ਦੇ ਲਈ ਬਣਾਇਆ ਗਿਆ ਹੈ।