protest against china: ਚੀਨ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ। ਭਾਰਤ ਖ਼ਿਲਾਫ਼ ਚੀਨ ਦਾ ਰਵਈਆ ਅਤੇ ਭਾਰਤੀ ਫ਼ੌਜੀਆਂ ‘ਤੇ ਹਮਲੇ ਨੇ ਇੱਕ ਵਾਰ ਫੇਰ ਦੇਸ਼ ‘ਚ ਜ਼ਬਰਦਸਤ ਗੁੱਸੇ ਨੂੰ ਇਕ ਵਾਰ ਫੇਰ ਜਗਾ ਦਿੱਤਾ ਹੈ। ਕਈ ਲੋਕਾਂ ਨੇ ਥਾਂ-ਥਾਂ ਪ੍ਰਦਰਸ਼ਨ ਕੀਤੇ। ਦੱਸ ਦੇਈਏ ਕਿ ਸਵਦੇਸ਼ੀ ਜਾਗਰਣ ਮੰਚ ਅਤੇ ਸਾਬਕਾ ਫ਼ੌਜੀਆਂ ਨੇ ਰਾਜਧਾਨੀ ਦਿੱਲੀ ‘ਚ ਵੀ ਚੀਨੀ ਦੂਤਘਰ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਪ੍ਰਦਰਸ਼ਨ ਨੂੰ ਰੋਕਣ ਲਈ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਕੁੱਝ ਦੇਰ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਪ੍ਰਸਵਦੇਸ਼ੀ ਜਾਗਰਣ ਮੰਚ, ਦਿੱਲੀ ਦੇ ਸਹਿ ਸੂਬਾ ਕਨਵੀਨਰ ਵਿਕਾਸ ਚੌਧਰੀ ਨੇ ਇਸ ਸਬੰਧੀ ਦੱਸਿਆ ਕਿ ਚੀਨ ਨੂੰ ਬਾਈਕਾਟ ਕਰਨਾ ਜ਼ਰੂਰੀ ਹੈ ਅਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਬੰਧੀ ਦੇਸ਼ ਨੂੰ ਜਾਗਰੂਕ ਕਰਾਂਗੇ। ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ (ਕੈਟ) ਵੱਲੋਂ ਵੀ ਵਪਾਰੀਆਂ ਨੇ ਕਨਾਟ ਪਲੇਸ ‘ਤੇ ਪ੍ਰਦਰਸ਼ਨ ਕਰ ਕੇ ਚੀਨੀ ਉਤਪਾਦਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਕੈਟ ਦੇ ਕਨਵੀਨਰ ਬਿ੍ਜੇਸ਼ ਗੋਇਲ ਅਤੇ ਜਨਰਲ ਸਕੱਤਰ ਵਿਸ਼ਨੂੰ ਭਾਰਗਵ ਨੇ ਦੱਸਿਆ ਕਿ ਪਹਿਲਾਂ ਚੀਨ ਨੇ ਕੋਰੋਨਾ ਮਹਾਮਾਰੀ ਨੂੰ ਜਨਮ ਦਿੱਤਾ ਅਤੇ ਹੁਣ ਉਹ ਦੇਸ਼ ਦਾ ਦੁਸ਼ਮਣ ਬਣਨ ‘ਚ ਕੋਈ ਕਸਰ ਨਹੀਂ ਛੱਡੀ। ਇਸ ਨੂੰ ਬਚਾਉਣ ਲਈ ਚੀਨ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰਨਾ ਬਹੁਤ ਜ਼ਰੂਰੀ ਹੈ। ਜਿਸ ਲਈ ਚੀਨ ‘ਤੋਂ ਆਉਣ ਵਾਲੇ ਸਾਮਾਨ ‘ਤੇ ਪਾਬੰਦੀ ਜ਼ਰੂਰੀ ਹੈ।
ਰਾਸ਼ਟਰੀ ਸਵੈਸੇਵਕ ਸੰਘ ਦੇ ਅਨੁਸ਼ਾਸਨੀ ਸੰਗਠਨ ਹਿੰਦੂ ਜਾਗਰਣ ਮੰਚ ਵੱਲੋਂ ਵੀ ਚੀਨੀ ਵਸਤੂਆਂ ਦੇ ਬਾਈਕਾਟ ਦਾ ਮੁੱਦਾ ਚੱਕਿਆ ਗਿਆ। ਝਾਰਖੰਡ ‘ਚ ਵੀ ਮੰਚ ਦੇ ਵਰਕਰ ਸ਼ਹੀਦ ਹੋਏ ਜਵਾਨਾਂ ਨੂੰ ਆਪਣੇ-ਆਪਣੇ ਘਰਾਂ ‘ਚ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆਏ ਅਤੇ ਇਹ ਵੀ ਅਪੀਲ ਕੀਤੀ ਕਿ ਸਵਦੇਸ਼ੀ ਸਾਮਾਨ ਦਾ ਇਸਤੇਮਾਲ ਬੰਦ ਕਰ ਭਾਰਤ ਦੀ ਤਾਕਤ ਉਸਨੂੰ ਦਿਖਾਉਣ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ