ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਲੰਦਨ ਤੋਂ ਵਾਪਸ ਪਰਤ ਆਏ ਹਨ। ਉਨ੍ਹਾਂ ਨੇ ਸੀਐੱਮ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਹੈ। ਰਾਘਵ ਚੱਢਾ ਲੰਬੇ ਸਮੇਂ ਤੋਂ ਰਾਜਨੀਤੀ ਵਿਚ ਸਰਗਰਮ ਨਹੀਂ ਚੱਲ ਰਹੇ ਸਨ।
ਜਦੋਂ ਤੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸ਼ਰਾਬ ਘਪਲੇ ਵਿਚ ਗ੍ਰਿਫਤਾਰ ਹੋਏ ਸਨ, ਰਾਘਵ ਚੱਢਾ ਵੱਲੋਂ ਨਾ ਤਾਂ ਕੋਈ ਟਵੀਟ ਹੋ ਰਿਹਾ ਸੀ ਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਜਾ ਰਿਹਾ ਸੀ। ਅਸਲ ਵਿਚ ਰਾਘਵ ਚੱਢਾ ਆਪਣੀਆਂ ਅੱਖ ਦੀ ਸਰਜਰੀ ਕਰਵਾਉਣ ਯੂਕੇ ਗਏ ਹੋਏ ਸਨ ਤੇ ਅੱਜ ਹੀ ਉਥੋਂ ਪਰਤੇ ਹਨ।
ਇਹ ਵੀ ਪੜ੍ਹੋ : ਅਬੋਹਰ ਦੇ ਹਸਪਤਾਲ ‘ਚ ਬਣਾਇਆ ਗਿਆ ਹੀਟ ਵੇਵ ਵਾਰਡ, ਗਰਮੀ ਤੋਂ ਬਚਾਅ ਦੇ ਮੱਦੇਨਜ਼ਰ ਲਿਆ ਫੈਸਲਾ
ਹੁਣ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਵਿਚ ਰਾਘਵ ਚੱਢਾ ਅਹਿਮ ਭੂਮਿਕਾ ਨਿਭਾ ਸਕਦੇ ਹਨ। 25 ਮਈ ਦੀ ਵੋਟਿੰਗ ਤੋਂ ਪਹਿਲਾਂ ਆਪ ਸਾਂਸਦ ਪ੍ਰਚਾਰ ਕਰਦੇ ਦਿਖ ਸਕਦੇ ਹਨ। ਆਮ ਆਦਮੀ ਪਾਰਟੀ ਲਈ ਇਹ ਰਾਹਤ ਭਰੀ ਖਬਰ ਹੈ ਕਿਉਂਕਿ ਨੌਜਵਾਨਾਂ ਦੇ ਵਿਚ ਰਾਘਵ ਚੱਢਾ ਦੀ ਕਾਫੀ ਲੋਕਪ੍ਰਿਯਤਾ ਹੈ।
ਵੀਡੀਓ ਲਈ ਕਲਿੱਕ ਕਰੋ -: