ਆਈਸਕ੍ਰੀਮ ਮੈਨ ਦੇ ਨਾਂ ਤੋਂ ਮਸ਼ਹੂਰ ਨੈਚੁਰਲਸ ਆਈਸਕ੍ਰੀਮ ਦੇ ਫਾਊਂਡਰ ਰਘੁਨੰਦਨ ਸ਼੍ਰੀਵਿਨਾਸ ਕਾਮਥ ਦਾ ਦੇਹਾਂਤ ਹੋ ਗਿਆ। 75 ਸਾਲ ਦੇ ਰਘੁਨੰਦਨ ਕਾਮਥ ਬੀਤੇ ਕੁਝ ਦਿਨਾਂ ਤੋਂ ਬੀਮਾਰ ਸਨ। ਮੁੰਬਈ ਦੇ ਐੱਚਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ। ਜਿੰਦਗੀ ਦੇ ਸੰਘਰਸ਼ਾਂ ਨਾਲ ਲੜਦੇ ਹੋਏ ਰਘੁਨੰਦਨ ਸ਼੍ਰੀਨਿਵਾਸ ਕਾਮਥ ਨੇ ਆਪਣਾ ਆਈਸਕ੍ਰੀਮ ਬ੍ਰਾਂਡ ਸ਼ੁਰੂ ਕੀਤਾ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਰੇਹੜੀ ‘ਤੇ ਫਲ ਵੇਚਣ ਵਾਲੇ ਦਾ ਮੁੰਡਾ ਕਰੋੜਾਂ ਦੀ ਕੰਪਨੀ ਖੜ੍ਹੀ ਕਰ ਸਕਦਾ ਹੈ।
ਦੁਨੀਆ ਵਿਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਸੰਘਰਸ਼ ਦੇ ਸਾਹਮਣੇ ਹਾਰ ਨਹੀਂ ਮੰਨਦੇ। ਮੁਸ਼ਕਲਾਂ ਨਾ ਜੂਝਦੇ ਹੋਏ ਉਨ੍ਹਾਂ ਨੇ ਸਫਲਤਾ ਹਾਸਲ ਕੀਤੀ। ਪਿਤਾ ਠੇਲਾ ਲਗਾ ਕੇ ਅੰਬ ਵੇਚਦੇ ਸਨ। ਰਘੁਨੰਦਨ ਨੇ ਆਪਣੀ ਕਿਸਮਤ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਆਪਣਾ ਰਸਤਾ ਖੁਦ ਚੁਣਿਆ ਤੇ ਮਿਹਨਤ ਦੇ ਦਮ ‘ਤੇ 400 ਕਰੋੜ ਦੀ ਕੰਪਨੀ ਖੜ੍ਹੀ ਕਰ ਦਿੱਤੀ। ਰਘੁਨੰਦਨ ਕਾਮਥ ਦਾ ਜਨਮ ਇਕ ਗਰੀਬ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਕਰਨਾਟਕ ਦੇ ਮੈਂਗਲੋਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਅੰਬ ਦਾ ਠੇਲਾ ਲਗਾਉਂਦੇ ਸਨ। 6 ਭਰਾ-ਭੈਣ ਦੇ ਪਰਿਵਾਰ ਵਿਚ ਰਘੁਨੰਦਨ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਛੋਟੀ ਉਮਰ ਤੋਂ ਹੀ ਸਮਝਣ ਲੱਗੇ ਸਨ।
ਰਘੁਨੰਦਨ ਨੇ ਛੋਟੀ ਉਮਰ ਵਿਚ ਹੀ ਪਿਤਾ ਨਾਲ ਠੇਲੇ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਲਾਂ ਦੀ ਸਹੀਚੋਣ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਉਨ੍ਹਾਂ ਨੇ ਪਿਤਾ ਤੋਂ ਸਿੱਖਿਆ। ਫਲਾਂ ਨੂੰ ਲੰਮੇ ਸਮੇਂ ਤੱਕ ਪ੍ਰੀਜ਼ਰਵਡ ਕਿਸ ਤਰ੍ਹਾਂ ਕਰੀਏ ਇਹ ਗੁਰ ਵੀ ਉਨ੍ਹਾਂ ਨੇ ਪਿਤਾ ਤੋਂ ਹੀ ਸਿੱਖਿਆ ਜੋ ਬਾਅਦ ਵਿਚ ਉਨ੍ਹਾਂ ਦੇ ਬਹੁਤ ਕੰਮ ਆਇਆ। ਰਘੁਨੰਦਨ ਸਮਝ ਗਏ ਕਿ ਜੇਕਰ ਉਨ੍ਹਾਂ ਨੇ ਕੁਝ ਵੱਡਾ ਕਰਨਾ ਹੈ ਤਾਂ ਪਿੰਡ ਤੋਂ ਨਿਕਲਣਾ ਹੋਵੇਗਾ। 14 ਸਾਲ ਦੀ ਉਮਰ ਵਿਚ ਉਨ੍ਹਾਂ ਕਰਨਾਟਕ ਤੋਂ ਬਾਹਰ ਨਿਕਲ ਕੇ ਮੁੰਬਈ ਦਾ ਰਸਤਾ ਚੁਣਿਆ। ਉਥੇ ਉਨ੍ਹਾਂ ਨੇ ਰੈਸਟੋਰੈਂਟ ਵਿਚ ਕੰਮ ਕੀਤਾ। ਉਥੇ ਆਈਕ੍ਰੀਮ ਬਣਾਉਣਾ ਵੀ ਸਿੱਖਿਆ ਪਰ ਹਮੇਸਾ ਤੋਂ ਉਹ ਆਪਣਾ ਕੰਮ ਕਰਨਾ ਚਾਹੁੰਦੇ ਸਨ। ਬਚਤ ਦੇ ਪੈਸੇ ਤੇ 4 ਸਟਾਫ ਨਾਲ ਉਨ੍ਹਾਂ ਨੇ ਸਾਲ 1984 ਵਿਚ ਛੋਟਾ ਜਿਹਾ ਆਈਸਕ੍ਰੀਮ ਸਟੋਰ ਸ਼ੁਰੂ ਕੀਤਾ।
ਰਘੁਨੰਦਨ ਨੇ ਮੁੰਬਈ ਦੇ ਜੁਹੂ ਵਿਚ ਪਹਿਲਾ ਸਟੋਰ ਖੋਲ੍ਹਿਆ। ਸ਼ੁਰੂਆਤ ਵਿਚ ਸਿਰਫ ਚਾਰ ਮੁਲਾਜ਼ਮ ਸਨ। 10 ਫਲੇਵਰ ਦੇ ਨਾਲ ਉਨ੍ਹਾਂ ਨੇ ਆਈਸਕ੍ਰੀਮ ਵੇਚਣੀ ਸ਼ੁਰੂ ਕੀਤੀ। ਉਨ੍ਹਾਂ ਦੇਖਿਆ ਕਿ ਆਈਸਕ੍ਰੀਮ ਪਾਰਲਰ ‘ਤੇ ਜ਼ਿਆਦਾ ਲੋਕ ਨਹੀਂ ਆ ਰਹੇ ਸਨ। ਲੋਕਾਂ ਨੂੰ ਆਪਣੇ ਸਟੋਰ ਵੱਲ ਖਿੱਚਣ ਲਈ ਉਨ੍ਹਾਂ ਨੇ ਸਟੋਰ ‘ਤੇ ਆਈਸਕ੍ਰੀਮ ਦੇ ਨਾਲ ਮੁੰਬਈ ਦਾ ਫੇਵਰੇਟ ਪਾਓ ਭਾਜੀ, ਵੜਾ ਪਾਵ ਵੇਚਣਾ ਸ਼ੁਰੂ ਕੀਤਾ। ਰਘੁਨੰਦਨ ਮਸਾਲੇਦਾਰ ਪਾਓ ਭਾਜੀ ਬਣਾਉਂਦੇ, ਜਦੋਂ ਪਾਵਭਾਜੀ ਖਾਣ ਦੇ ਬਾਅਦ ਲੋਕਾਂ ਨੂੰ ਮਿਰਚੀ ਲੱਗਦੀ ਤਾਂ ਉਹ ਕਾਮਤ ਦੀ ਹੀ ਮਿੱਠੀ ਤੇ ਠੰਡੀ ਆਈਸਕ੍ਰੀਮ ਖਾਧੇ। ਆਈਸਕ੍ਰੀਮ ਦਾ ਸੁਆਦ ਲੋਕਾਂ ਨੂੰ ਪਸੰਦ ਆ ਗਿਆ ਤੇ ਉਨ੍ਹਾਂ ਦੇ ਸਟੋਰ ‘ਤੇ ਭੀਰ ਵਧਣ ਲੱਗੀ।
ਇਹ ਵੀ ਪੜ੍ਹੋ : Google Maps ‘ਤੇ ਮਿੰਟਾਂ ‘ਚ ਐਡਰੈੱਸ ਕਰੋ ਅੱਪਡੇਟ, ਜਾਣੋ ਸਟੈਪ-ਬਾਏ-ਸਟੈਪ ਪ੍ਰੋਸੈਸ
ਉਨ੍ਹਾਂ ਨੇ ਮੁੰਬਈ ਦੇ ਜੁਹੂ ਇਲਾਕੇ ਵਿਚ 200 ਵਰਗ ਫੁੱਟ ਦੀ ਆਪਣੀ ਛੋਟੀ ਦੁਕਾਨ ਤੋਂ ਪਹਿਲਾਂ ਸਾਲ ਵਿਚ 5 ਲੱਖ ਰੁਪਏ ਦਾ ਕਾਰੋਬਾਰ ਕਰ ਲਿਆ। ਉਨ੍ਹਾਂ ਦੇ ਸੁਆਦ ਦਾ ਜਾਦੂ ਹੁਣ ਦੂਰ-ਦੂਰ ਤੱਕ ਪਹੁੰਚਣ ਲੱਗਾ। ਲੋਕ ਉਨ੍ਹਾਂ ਦੀ ਆਈਸਕ੍ਰੀਮ ਖਾਣ ਲਈ ਪਾਰਲਰ ਦੇ ਬਾਹਰ ਲਾਈਨ ਲਗਾਉਣ ਲੱਗੇ। 1994 ਵਿਚ ਉਨ੍ਹਾਂ ਨੇ 5 ਹੋਰ ਆਊਟਲੈਟਸ ਖੋਲ੍ਹ ਲਏ। ਉਨ੍ਹਾਂ ਨੇ ਆਈਸਕ੍ਰੀਮ ਵਿਚ ਕੋਈ ਵੀ ਕੈਮੀਕਲ ਨਾ ਮਿਲਾਉਣ ਦਾ ਫੈਸਲਾ ਕੀਤਾ। ਕੁਝ ਹੀ ਸਾਲਾਂ ਵਿਚ ਉਨ੍ਹਾਂ ਨੇ ਦੇਸ਼ਭਰ ਵਿਚ 135 ਤੋਂ ਵੱਧ ਆਊਟਲੈਟਸ ਖੋਲ੍ਹੇ। ਆਪਣੇ ਮਿਹਨਤ ਦੇ ਦਮ ‘ਤੇ ਉਨ੍ਹਾਂ ਨੇ ਨੈਚੁਰਲਸ ਆਈਸਕ੍ਰੀਮ ਦਾ ਟਰਨਓਵਰ 400 ਕਰੋੜ ਦੇ ਪਾਰ ਹੋ ਗਿਆ।