Rahul gandhi attacks on : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਰਾਜ-ਸਭਾ ਵਿੱਚ ਭਾਰਤ-ਚੀਨ ਵਿਵਾਦ ਦੇ ਸੰਬੰਧ ਵਿੱਚ ਇੱਕ ਬਿਆਨ ਦਿੱਤਾ ਹੈ। ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ ਪੈਨਗੋਂਗ ਝੀਲ ਨੇੜੇ ਹੋਏ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਇੱਕ ਸਮਝੌਤਾ ਹੋ ਗਿਆ ਹੈ ਅਤੇ ਦੋਵੇਂ ਦੇਸ਼ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਉਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਹੈ ਕਿ ਭਾਰਤ ਅਤੇ ਚੀਨ ਦੋਵਾਂ ਨੇ ਫੈਸਲਾ ਲਿਆ ਹੈ ਕਿ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਨੂੰ ਲਾਗੂ ਕਰ ਦਿੱਤਾ ਜਾਵੇਗਾ, ਜੋ ਨਿਰਮਾਣ ਹੁਣ ਤੱਕ ਹੋਇਆ ਹੈ, ਉਸ ਨੂੰ ਹਟਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤ-ਚੀਨ ਵਿੱਚ ਲੱਦਾਖ ਸਰਹੱਦ ‘ਤੇ ਤਣਾਅ ਨੂੰ ਲੈ ਕੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਚੁਟਕੀ ਲੈਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਸੈਨਿਕਾਂ ਦੀ ਕੁਰਬਾਨੀ ਦਾ ਅਪਮਾਨ ਕਿਉਂ ਕਰ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪੁੱਛਿਆ ਕਿ ਸਾਡੀ ਜ਼ਮੀਨ ਕਿਉਂ ਜਾਣ ਦਿੱਤੀ ਜਾ ਰਹੀ ਹੈ?
ਰਾਹੁਲ ਨੇ ਟਵੀਟ ਕੀਤਾ, “ਪਿੱਛਲੇ ਸਮੇਂ ਦੀ ਸਥਿਤੀ ਬਰਕਰਾਰ ਨਾ ਰਹਿਣ ਦਾ ਮਤਲਬ ਸ਼ਾਂਤੀ ਨਹੀਂ ਹੈ। ਕਿਉਂ ਭਾਰਤ ਸਰਕਾਰ ਸਾਡੇ ਸੈਨਿਕਾਂ ਦੀ ਕੁਰਬਾਨੀ ਦਾ ਅਪਮਾਨ ਕਰ ਰਹੀ ਹੈ ਅਤੇ ਆਪਣਾ ਖੇਤਰ ਕਿਉਂ ਜਾਣ ਦੇ ਰਹੀ ਹੈ?” ਇਸ ਤੋਂ ਪਹਿਲਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਐਲਏਸੀ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ ਅਤੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਆਪੋ-ਆਪਣੇ ਸਥਾਨਾਂ ‘ਤੇ ਪਹੁੰਚ ਜਾਣ। ਅਸੀਂ ਕਿਸੇ ਨੂੰ ਵੀ ਆਪਣੀ ਇੱਕ ਇੰਚ ਦੀ ਜਗ੍ਹਾ ਨਹੀਂ ਲੈਣ ਦੇਵਾਂਗੇ। ਰਾਜਨਾਥ ਨੇ ਐਲਾਨ ਕੀਤਾ ਕਿ ਪੇਨਗੋਂਗ ਦੇ ਉੱਤਰੀ ਅਤੇ ਦੱਖਣੀ ਬੈਂਕ ਦੇ ਸੰਬੰਧ ਵਿੱਚ ਦੋਵਾਂ ਦੇਸ਼ਾਂ ਵਿੱਚ ਇੱਕ ਸਮਝੌਤਾ ਹੋ ਗਿਆ ਹੈ ਅਤੇ ਫੌਜ ਪਿੱਛੇ ਹੱਟ ਜਾਵੇਗੀ। ਚੀਨ ਪੈਨਗੋਂਗ ਦੇ ਫਿੰਗਰ 8 ਤੋਂ ਬਾਅਦ ਹੀ ਆਪਣੀ ਫੌਜ ਨੂੰ ਰੱਖੇਗਾ।