18ਵੀਂ ਲੋਕ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਆਗਾਜ਼ 24 ਜੂਨ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਨਵੇਂ ਚੁਣੇ ਸਾਂਸਦਾਂ ਨੇ ਸਹੁੰ ਚੁੱਕੀ ਜੋ ਸਿਲਸਿਲਾ ਅੱਜ ਵੀ ਜਾਰੀ ਰਿਹਾ। 18ਵੀਂ ਲੋਕ ਸਭਾ ਦੀ ਕਾਰਵਾਈ ਦੇ ਦੂਜੇ ਦਿਨ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਹਾਲਾਂਕਿ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਇਸ ਦੌਰਾਨ ਇਕ ਭੁੱਲ ਕੀਤੀ।
ਸਹੁੰ ਲੈਣ ਦੇ ਬਾਅਦ ਰਾਹੁਲ ਗਾਂਧੀ ਸਪੀਕਰ ਨੂੰ ਬਿਨਾਂ ਮਿਲੇ ਹੀ ਅੱਗੇ ਚੱਲ ਪਏ। ਹਾਲਾਂਕਿ ਉਹ ਜ਼ਿਆਦਾ ਅੱਗੇ ਜਾ ਪਾਂਦੇ ਉਸ ਤੋਂ ਪਹਿਲਾਂ ਕਾਂਗਰਸ ਦੇ ਹੋਰ ਸਾਂਸਦਾਂ ਨੇ ਰਾਹੁਲ ਗਾਂਧੀ ਨੂੰ ਯਾਦ ਦਿਵਾਇਆ ਕਿ ਉਹ ਸਪੀਕਰ ਨੂੰ ਮਿਲੇ ਹੀ ਨਹੀਂ ਹਨ। ਇਸ ਦੇ ਬਾਅਦ ਰਾਹੁਲ ਗਾਂਧੀ ਵਾਪਸ ਸਪੀਕਰ ਕੋਲ ਗਏ ਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਸਰਹਿੰਦ ਨਹਿਰ ‘ਚ ਨਹਾਉਣ ਗਏ ਰੁ/ੜ੍ਹੇ 2 ਨੌਜਵਾਨ, NDRF ਦੀ ਟੀਮ ਵੱਲੋਂ ਦੋਹਾਂ ਦੀ ਕੀਤੀ ਜਾ ਰਹੀ ਭਾਲ
ਰਾਹੁਲ ਗਾਂਧੀ ਸਾਂਸਦੀ ਦੀ ਸਹੁੰ ਲੈਣ ਲਈ ਸੰਵਿਧਾਨ ਦੀ ਇਕ ਕਾਪੀ ਨੂੰ ਆਪਣੇ ਨਾਲ ਲੈ ਕੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਸੰਵਿਧਾਨ ਦੀ ਕਾਪੀ ਨੂੰ ਸੱਤਾ ਪੱਖ ਵਲ ਦਿਖਾਇਆ ਤੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਰਾਹੁਲ ਗਾਂਧੀ ਸਾਂਸਦੀ ਦੀ ਸਹੁੰ ਲੈਣ ਦੌਰਾਨ ਇਕ ਹੱਥ ਵਿਚ ਸੰਵਿਧਾਨ ਦੀ ਕਾਪੀ ਨੂੰ ਵੀ ਫੜੇ ਰਹੇ। ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਸੀਟ ਤੋਂ ਸਾਂਸਦ ਹਨ।
ਵੀਡੀਓ ਲਈ ਕਲਿੱਕ ਕਰੋ -: