Rahul gandhi on farmers protest : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸੱਤਿਆਗ੍ਰਹਿ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, “ਬਾਪੂ ਦੇ ਡਾਂਡੀ ਮਾਰਚ ਦੀ ਰਵਾਇਤ ਅੱਜ ਦੇਸ਼ ਦਾ ਅੰਨਦਾਤਾ ਨਿਭਾ ਰਹੇ ਹਨ। ਕਿਸਾਨ ਵਿਰੋਧੀ ਮੋਦੀ ਸਰਕਾਰ ਬ੍ਰਿਟਿਸ਼ ਸ਼ਾਸਨ ਵਾਂਗ ਸੱਤਿਆਗ੍ਰਹਿ ਨੂੰ ਕੁਚਲਣ ਵਿੱਚ ਲੱਗੀ ਹੋਈ ਹੈ। ਜਿੱਤੇਗਾ ਸੱਤਿਆਗ੍ਰਹਿ ਹੀ, ਹੰਕਾਰ ਨਹੀਂ।” ਦੱਸ ਦੇਈਏ ਕਿ ਕਿਸਾਨ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। ਅੰਦੋਲਨਕਾਰੀ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ।
ਰਾਹੁਲ ਗਾਂਧੀ ਨੇ ਅੱਜ ਦੋ ਹੋਰ ਪੋਸਟਾਂ ‘ਚ ਵੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ, “ਗਾਂਧੀ ਜੀ ਦੇ ਡਾਂਡੀ ਮਾਰਚ ਨੇ ਪੂਰੀ ਦੁਨੀਆ ਨੂੰ ਆਜ਼ਾਦੀ ਦਾ ਸਪਸ਼ਟ ਸੰਦੇਸ਼ ਦਿੱਤਾ ਸੀ।” ਉਨ੍ਹਾਂ ਇਹ ਵੀ ਕਿਹਾ, “ਆਰਐਸਐਸ ਦੀ ਅਗਵਾਈ ਵਾਲੀਆਂ ਸੰਪੂਰਨਤਾਵਾਦੀ ਤਾਕਤਾਂ ਦੀ ਪਕੜ ਵਿੱਚ ਭਾਰਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਸਾਨੂੰ ਸਮੂਹਕ ਅਜ਼ਾਦੀ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਉਣਾ ਚਾਹੀਦਾ ਹੈ। ਆਓ ਅਸੀਂ ਗਾਂਧੀ ਦੀ ਉਦਹਾਰਣ ਤੋਂ ਸੇਧ ਲੈਂਦੇ ਹਾਂ ਅਤੇ ਆਜ਼ਾਦੀ ਵੱਲ ਮਾਰਚ ਨੂੰ ਜਾਰੀ ਰੱਖਦੇ ਹਾਂ। ਜੈ ਹਿੰਦ।”