Rahul gandhi slams on center : ਬੀਤੇ ਦਿਨ ਦਿੱਲੀ ਦੀਆ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਕੇਐਮਪੀ (ਕੁੰਡਲੀ ਮਨੇਸਰ ਪਲਵਲ) ਐਕਸਪ੍ਰੈਸ ਵੇਅ ‘ਤੇ 5 ਘੰਟਿਆਂ ਦੇ ਲਈ ਕਿਸਾਨਾਂ ਦਾ ਚੱਕਾ ਜਾਮ ਸ਼ੁਰੂ ਹੋ ਗਿਆ ਹੈ। ਕਿਸਾਨ ਅੱਜ ਦੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾ ਰਹੇ ਹਨ। ਇਸ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨ ਵਿਰੋਧ ਪ੍ਰਦਰਸ਼ਨ ਦੇ 100 ਦਿਨ ਪੂਰੇ ਹੋਣ ‘ਤੇ ਕੇਂਦਰ ਸਰਕਾਰ ‘ਤੇ ਫਿਰ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਹੈ ਕਿ ਉਹ ਕਿਸਾਨ ਜਿਨ੍ਹਾਂ ਦੇ ਪੁੱਤਰ ਦੇਸ਼ ਦੀ ਹੱਦ ‘ਤੇ ਆਪਣੀਆਂ ਜਾਨਾਂ ਕੁਰਬਾਨ ਕਰਦੇ ਕਰਦੇ ਆਏ ਹਨ, ਉਨ੍ਹਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ, ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਸਰਹੱਦ ‘ਤੇ ਕਿੱਲਾਂ ਲਗਾਈਆਂ ਹਨ। ਰਾਹੁਲ ਨੇ ਕਿਹਾ ਕੇ ਕਿਸਾਨ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਹਨ, ਪਰ ਕੇਂਦਰ ਸਰਕਾਰ ਅਧਿਕਾਰ ਦੇਣ ਦੀ ਬਜਾਏ ਉਨ੍ਹਾਂ ‘ਤੇ ਅੱਤਿਆਚਾਰ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਟਵੀਟ ਕੀਤਾ, “ਦੇਸ਼ ਦੀ ਸਰਹੱਦ ‘ਤੇ ਜਾਨ ਵਿਛਾਉਂਦੇ ਨੇ ਜਿਨ੍ਹਾਂ ਦੇ ਬੇਟੇ, ਉਨ੍ਹਾਂ ਲਈ ਕਿੱਲਾਂ ਵਿਛਾਈਆਂ ਨੇ ਦਿੱਲੀ ਦੀ ਸਰਹੱਦ ‘ਤੇ.. ਅੰਨਦਾਤਾ ਮੰਗੇ ਅਧਿਕਾਰ, ਸਰਕਾਰ ਕਰੇ ਅੱਤਿਆਚਾਰ!” ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਬੈਠੇ ਕਿਸਾਨ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਹਰਿਆਣਾ ਦੇ ਕੇਐਮਪੀ-ਕੇਜੀਪੀ ਐਕਸਪ੍ਰੈਸ ਵੇਅ ‘ਤੇ ਜਾਮ ਲਗਾ ਰਹੇ ਹਨ। ਇਸ ਸਮੇਂ ਦੌਰਾਨ ਜ਼ਰੂਰੀ ਸੇਵਾਵਾਂ ਵਾਲੇ ਵਾਹਨ ਨਹੀਂ ਰੋਕੇ ਜਾਣਗੇ। ਇਹ ਜਾਮ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਗਾਇਆ ਜਾ ਰਿਹਾ ਹੈ।
ਇਹ ਵੀ ਦੇਖੋ : ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”