Rahul gandhi slams on modi government : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬਜਟ ਸੈਸ਼ਨ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਅਰਥਵਿਵਸਥਾ ਬਾਰੇ ਟਵੀਟ ਕਰਕੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਲਿਖਿਆ ਹੈ ਕਿ ਤੇਜ਼ੀ ਨਾਲ ਵੱਧ ਰਹੀ ਆਰਥਿਕਤਾ ਨੂੰ ਕਿਵੇਂ ਵਿਗਾੜਨਾ ਹੈ, ਮੋਦੀ ਸਰਕਾਰ ਤੋਂ ਸਿੱਖੋ। ਉਨ੍ਹਾਂ ਲਿਖਿਆ ਕਿ ਸ੍ਰੀ ਮੋਦੀ ਸਰਕਾਰ ਸਭ ਦੇ ਸਾਹਮਣੇ ਇੱਕ ਸਬਕ ਦੀ ਤਰ੍ਹਾਂ ਹੈ, ਵਿਸ਼ਵ ਦੀ ਤੇਜ਼ੀ ਨਾਲ ਵੱਧ ਰਹੀ ਆਰਥਿਕਤਾ ਨੂੰ ਕਿਵੇਂ ਵਿਗਾੜਨਾ ਹੈ। ਜਿਕਰਯੋਗ ਹੈ ਕਿ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ।
ਇਸ ਤੋਂ ਪਹਿਲਾ ਇੱਕ ਟਵੀਟ ਵਿੱਚ, ਰਾਹੁਲ ਗਾਂਧੀ ਨੇ ਫਿਰ ਕੇਂਦਰ ਸਰਕਾਰ ਨੂੰ ਤਿੰਨ ‘ਖੇਤੀ ਵਿਰੋਧੀ ਕਾਨੂੰਨਾਂ’ ਨੂੰ ਵਾਪਿਸ ਲੈਣ ਦੀ ਅਪੀਲ ਕੀਤੀ ਸੀ। ਉਨ੍ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਹਵਾਲੇ ਨਾਲ ਟਵੀਟ ਕੀਤਾ, “ਤੁਸੀਂ ਦੁਨੀਆਂ ਨੂੰ ਨਿਮਰ ਢੰਗ ਨਾਲ ਹਿਲਾ ਸਕਦੇ ਹੋ – ਮਹਾਤਮਾ ਗਾਂਧੀ। ਇੱਕ ਵਾਰ ਫਿਰ, ਮੋਦੀ ਸਰਕਾਰ ਨੂੰ ਅਪੀਲ ਹੈ ਕਿ ਉਹ ਖੇਤੀਬਾੜੀ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਵਾਪਿਸ ਲੈਣ।” ਕਾਂਗਰਸ ਆਗੂ ਨੇ ਮੰਗਲਵਾਰ ਨੂੰ ਹੋਈ ਹਿੰਸਾ ਦੇ ਪਿਛੋਕੜ ਵਿੱਚ ਮਹਾਤਮਾ ਗਾਂਧੀ ਦੇ ਬਿਆਨ ਦਾ ਜ਼ਿਕਰ ਕੀਤਾ।
ਇਹ ਵੀ ਦੇਖੋ : ਲਾਲ ਕਿਲ੍ਹੇ ਦੀ ਘਟਨਾ ‘ਤੇ ਭੜਕੇ ਲੋਕ, ਤਿਰੰਗੇ ਦਾ ਅਪਮਾਨ ਕਹੀ ਕੇ ਦੇਖੋ ਕਿਸ ਨੂੰ ਪਾ ਰਹੇ ਲਾਹਣਤਾਂ…