Rahul gandhi slams on rss : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਆਰਐਸਐਸ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਹੈ ਕਿ ਉਹ ਹੁਣ ਆਰਐਸਐਸ ਨੂੰ ਸੰਘ ਪਰਿਵਾਰ ਨਹੀਂ ਕਹਿਣਗੇ। ਰਾਹੁਲ ਨੇ ਇਸ ਸਬੰਧ ਵਿੱਚ ਇੱਕ ਟਵੀਟ ਕੀਤਾ ਅਤੇ ਲਿਖਿਆ ਕਿ ਮੇਰਾ ਮੰਨਣਾ ਹੈ ਕਿ ਆਰਐਸਐਸ ਅਤੇ ਸਬੰਧਤ ਸੰਗਠਨ ਨੂੰ ਸੰਘ ਪਰਿਵਾਰ ਕਹਿਣਾ ਸਹੀ ਨਹੀਂ ਹੈ। ਪਰਿਵਾਰ ਵਿੱਚ ਔਰਤਾਂ ਹੁੰਦੀਆਂ ਹਨ, ਬਜ਼ੁਰਗਾਂ ਦਾ ਸਨਮਾਨ ਹੁੰਦਾ ਹੈ, ਉਥੇ ਰਹਿਮ ਅਤੇ ਪਿਆਰ ਦੀ ਭਾਵਨਾ ਹੁੰਦੀ ਹੈ, ਜੋ ਆਰਐਸਐਸ ਵਿੱਚ ਨਹੀਂ ਹੈ, ਹੁਣ ਮੈਂ ਆਰਐਸਐਸ ਨੂੰ ਸੰਘ ਪਰਿਵਾਰ ਨਹੀਂ ਕਹਾਂਗਾ। ਇਸ ਤੋਂ ਪਹਿਲਾਂ ਟਵੀਟ ਵਿੱਚ ਰਾਹੁਲ ਨੇ ਝਾਂਸੀ ਵਿੱਚ ਨਨਾਂ ਨਾਲ ਦੁਰਵਿਵਹਾਰ ਦੇ ਮੁੱਦੇ ਨੂੰ ਚੁੱਕਿਆ ਸੀ ਅਤੇ ਇਸ ਨੂੰ ਸੰਘ ਦੇ ਪ੍ਰਚਾਰ ਦਾ ਨਤੀਜਾ ਦੱਸਿਆ ਸੀ।
ਰਾਹੁਲ ਗਾਂਧੀ ਨੇ ਅੰਗ੍ਰੇਜ਼ੀ ਵਿੱਚ ਟਵੀਟ ਕਰਦਿਆਂ ਲਿਖਿਆ ਕਿ ਇਹ ਸੰਘ ਪਰਿਵਾਰ ਦੇ ਪ੍ਰਚਾਰ ਦਾ ਨਤੀਜਾ ਹੈ। ਉਹ ਇੱਕ ਕਮਿਉਨਿਟੀ ਨੂੰ ਦੂਸਰੇ ਖਿਲਾਫ਼ ਖੜ੍ਹਾ ਕਰ ਰਹੇ ਹਨ। ਇਹ ਘੱਟ ਗਿਣਤੀਆਂ ਨੂੰ ਕੁਚਲਣ ਦੀ ਸੋਚ ਦਾ ਨਤੀਜਾ ਹੈ।