ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋਂ ਅਸਤੀਫਾ ਦੇਣਗੇ ਤੇ ਰਾਏਬਰੇਲੀ ਤੋਂ ਸਾਂਸਦ ਬਣੇ ਰਹਿਣਗੇ। ਵਾਇਨਾਡ ਤੋਂ ਪ੍ਰਿਯੰਕਾ ਗਾਂਧੀ ਉਪ ਚੋਣ ਲੜੇਗੀ। ਅੱਜ ਕਾਂਗਰਸ ਦੀ 2 ਘੰਟੇ ਦੀ ਬੈਠਕ ਦੇ ਬਾਅਦ ਰਾਹੁਲ ਤੇ ਖੜਗੇ ਨੇ ਇਸ ਦਾ ਐਲਾਨ ਕੀਤਾ। ਰਾਹੁਲ ਨੇ ਕਿਹਾ ਕਿ ਵਾਇਨਾਡ ਤੇ ਰਾਏਬਰੇਲੀ ਨਾਲ ਮੇਰਾ ਭਾਵਨਾਤਮਕ ਰਿਸ਼ਤਾ ਹੈ। ਮੈਂ ਪਿਛਲੇ 5 ਸਾਲ ਤੋਂ ਵਾਇਨਾਡ ਤੋਂ ਸਾਂਸਦ ਸੀ। ਮੈਂ ਲੋਕਾਂ ਨੂੰ ਉਨ੍ਹਾਂ ਦੇ ਪਿਆਰ ਤੇ ਸਮਰਥਨ ਲਈ ਧੰਨਵਾਦ ਕਰਦਾ ਹਾਂ। ਪ੍ਰਿਯੰਕਾ ਗਾਂਧੀ ਵਾਡ੍ਰਾ ਵਾਇਨਾਡ ਤੋਂ ਚੋਣ ਲੜੇਗੀ ਪਰ ਮੈਂ ਸਮੇਂ-ਸਮੇਂ ‘ਤੇ ਵਾਇਨਾਡ ਦਾ ਦੌਰਾ ਵੀ ਕਰਾਂਗਾ। ਮੇਰਾ ਰਾਏਬਰੇਲੀ ਨਾਲ ਪੁਰਾਣਾ ਰਿਸ਼ਤਾ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਫਿਰ ਤੋਂ ਉਨ੍ਹਾਂ ਦੀ ਅਗਵਾਈ ਕਰਨ ਦਾ ਮੌਕਾ ਮਿਲੇਗਾ ਪਰ ਇਹ ਫੈਸਲਾ ਮੁਸ਼ਕਲ ਸੀ।
ਰਾਹੁਲ ਦੇ ਐਲਾਨ ‘ਤੇ ਪ੍ਰਿਯੰਕਾ ਨੇ ਕਿਹਾ ਕਿ ਮੈਨੂੰ ਵਾਇਨਾਡ ਦੀ ਅਗਵਾਈ ਕਰਨ ਵਿਚ ਬਹੁਤ ਖੁਸ਼ੀ ਹੋਵੇਗੀ। ਮੈਂ ਉਨ੍ਹਾਂ ਨੂੰ ਰਾਹੁਲ ਗਾਂਧੀ ਦੀ ਗੈਰ-ਹਾਜ਼ਰੀ ਮਹਿਸੂਸ ਨਹੀਂ ਹੋਣ ਦੇਵਾਂਗੇ। ਮੈਂ ਸਖਤ ਮਿਹਨਤ ਕਰਾਂਗੀ। ਸਾਰਿਆਂ ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਮੇਰਾ ਰਾਏਬਰੇਲੀ ਤੇ ਅਮੇਠੀ ਨਾਲ ਪੁਰਾਣਾ ਰਿਸ਼ਤਾ ਹੈ, ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਮੈਂ ਰਾਏਬਰੇਲੀ ਵਿਚ ਵੀ ਆਪਣੇ ਭਰਾ ਦੀ ਮਦਦ ਕਰਾਂਗੀ। ਅਸੀਂ ਦੋਵੇਂ ਰਾਏਬਰੇਲੀ ਤੇ ਵਾਇਨਾਡ ਵਿਚ ਮੌਜੂਦ ਰਹਾਂਗੇ।
ਇਹ ਵੀ ਪੜ੍ਹੋ : ਸਿੱਕਮ ‘ਚ ਮੀਂਹ ਨੇ ਮਚਾਈ ਤਬਾ/ਹੀ, ਲੈਂਡਸਲਾਈਡ ਕਾਰਨ ਫਸੇ 1200 ਸੈਲਾਨੀ, ਕੀਤਾ ਜਾ ਰਿਹਾ ਰੈਸਕਿਊ
ਮੱਲਿਕਾਰੁਜਨ ਖੜਗੇ ਨੇ ਕਿਹਾ ਕਿ ਰਾਹੁਲ 2 ਲੋਕ ਸਭਾ ਸੀਟਾਂ ਤੋਂ ਜਿੱਤੇ ਹਨ ਪਰ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਇਕ ਸੀਟ ਖਾਲੀ ਕਰਨੀ ਹੋਵੇਗੀ। ਰਾਹੁਲ ਰਾਏਬਰੇਲੀ ਸੀਟ ਆਪਣੇ ਕੋਲ ਰੱਖਣਗੇ ਤੇ ਵਾਇਨਾਡ ਲੋਕ ਸਭਾ ਸੀਟ ਖਾਲੀ ਕਰਨਗੇ। ਅਸੀਂ ਫੈਸਲਾ ਕੀਤਾ ਹੈ ਕਿ ਪ੍ਰਿਯੰਕਾ ਵਾਇਨਾਡ ਤੋਂ ਚੋਣ ਲੜੇਗੀ।
ਵੀਡੀਓ ਲਈ ਕਲਿੱਕ ਕਰੋ -: