Rahul priyanka reached jantar mantar : ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਜੰਤਰ-ਮੰਤਰ ਵਿਖੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਮਿਲ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਤੱਕ ਤਿੰਨੋਂ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ, ਕਾਂਗਰਸ ਅੰਦੋਲਨ ਨੂੰ ਵਾਪਿਸ ਨਹੀਂ ਲਵੇਗੀ। ਭਾਜਪਾ ਸਰਕਾਰ ਨੂੰ ਕਾਨੂੰਨ ਵਾਪਿਸ ਲੈਣਾ ਪਏਗਾ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਨੂੰ ਖਤਮ ਕਰਨ ਲਈ ਇਹ ਤਿੰਨ ਕਾਨੂੰਨ ਲਿਆਂਦੇ ਗਏ ਹਨ। ਜੇ ਅਸੀਂ ਹੁਣ ਇਸ ਨੂੰ ਨਹੀਂ ਰੋਕਦੇ, ਤਾਂ ਇਹ ਦੂਸਰੇ ਖੇਤਰਾਂ ਵਿੱਚ ਵੀ ਹੁੰਦਾ ਰਹੇਗਾ। ਨਰਿੰਦਰ ਮੋਦੀ ਕਿਸਾਨਾਂ ਦਾ ਸਤਿਕਾਰ ਨਹੀਂ ਕਰਦੇ ਅਤੇ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਬਸ ਥਕਾਉਣਾ ਚਾਹੁੰਦੇ ਹਨ।
ਰੁਜ਼ਗਾਰ ਬਾਰੇ ਰਾਹੁਲ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਮੋਦੀ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਨੁਕਸਾਨ ਹੋ ਗਿਆ। ਦੇਸ਼ ਦੇ ਨੌਜਵਾਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਮੋਦੀ ਅਤੇ ਉਸ ਦੇ ਦੋ-ਤਿੰਨ ਉਦਯੋਗਪਤੀ ਦੋਸਤ ਤੁਹਾਡੇ ਤੋਂ ਸਭ ਕੁੱਝ ਖੋਹਣਾ ਚਾਹੁੰਦੇ ਹਨ। ਪੋਰਟ ਅਤੇ ਏਅਰਪੋਰਟ ਸਭਕੁੱਝ ਸਿਰਫ ਪੰਜ ਵਿਅਕਤੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮਝਣਾ ਪਏਗਾ ਕਿ ਤੁਹਾਨੂੰ ਥਕਾਇਆ ਜਾ ਰਿਹਾ ਹੈ। ਉਹ ਸਮਝਦੇ ਹਨ ਕਿ ਕਿਸਾਨ ਥੱਕ ਕੇ ਵਾਪਿਸ ਚਲੇ ਜਾਣਗੇ, ਪਰ ਅਜਿਹਾ ਨਹੀਂ ਹੋਵੇਗਾ। ਹੁਣ ਦੇਸ਼ ਦੇ ਕਿਸਾਨ ਖਾਲਿਸਤਾਨੀ ਬਣ ਗਏ ਹਨ! ਥੋੜੀ ਸ਼ਰਮ ਆਉਣੀ ਚਾਹੀਦੀ ਹੈ। ਚੀਨ ਜੋ ਅੰਦਰ ਆਇਆ ਹੈ, ਉੱਥੇ ਕੀ ਪ੍ਰਧਾਨ ਮੰਤਰੀ ਖੜੇ ਹਨ ? ਕਿਸ ਦੇ ਪੁੱਤ ਖੜੇ ਹਨ ? ਅੱਜ ਉਹ ਖਾਲਿਸਤਾਨੀ ਬਣ ਗਏ।
ਇਹ ਵੀ ਦੇਖੋ : Delhi ਦੀ ਸਰਹੱਦ ‘ਤੇ ਡਟੇ Balbir Singh Rajewal ਦਾ ਪਰਿਵਾਰ ਕੀ ਸੋਚਦੈ, ਅੰਦੋਲਨ ਬਾਰੇ ਸੁਣੋ