Rahul roared west bengal said : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ਚੋਣ ਪ੍ਰਚਾਰ ਦੇ ਪੰਜਵੇਂ ਪੜਾਅ ਵਿੱਚ ਐਂਟਰੀ ਕਰ ਲਈ ਹੈ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਉੱਤਰੀ ਦਿਨਾਜਪੁਰ ਜ਼ਿਲ੍ਹੇ ਦੇ ਗੋਲਾਪੋਖਰ ਵਿਖੇ ਇੱਕ ਜਨ ਸਭਾ ਨੂੰ ਸੰਬੋਧਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਕਹਿੰਦੇ ਹਨ ਕੋਰੋਨਾ ਆਉਂਦਾ ਹੈ ਤਾਂ ਪਲੇਟ ਵਜਾਓ, ਘੰਟੀ ਵਜਾਓ, ਮੋਬਾਈਲ ਲਾਈਟ ਚਲਾਉ। ਕੋਰੋਨਾ ਭੱਜ ਜਾਵੇਗਾ। ਭੱਜ ਗਿਆ ਕੋਰੋਨਾ? ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਖੇਡ ਹੋਵੇ, ਖੇਲਾ ਹੋਵੇ। ਇਹ ਕੀ ਡਰਾਮਾ ਚੱਲ ਰਿਹਾ ਹੈ? ਰਾਹੁਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੋਲ ਤੁਹਾਨੂੰ ਦੇਣ ਲਈ ਨਫ਼ਰਤ ਅਤੇ ਹਿੰਸਾ ਤੋਂ ਇਲਾਵਾ ਕੁੱਝ ਨਹੀਂ ਹੈ। ਭਾਜਪਾ ਪੱਛਮੀ ਬੰਗਾਲ ਨੂੰ ਵੰਡਣਾ ਚਾਹੁੰਦੀ ਹੈ। ਉਹ ਅਸਾਮ ਅਤੇ ਤਾਮਿਲਨਾਡੂ ਵਿੱਚ ਵੀ ਅਜਿਹਾ ਹੀ ਕਰ ਰਹੇ ਹਨ। ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਨੂੰ ਕੁੱਝ ਹੋਣ ਵਾਲਾ ਨਹੀਂ ਹੈ। ਜੇ ਅੱਗ ਲੱਗੀ ਤਾਂ ਬੰਗਾਲ ਸੜੇਗਾ।
ਉਸਨੇ ਅੱਗੇ ਕਿਹਾ ਕਿ, ਮੈਂ ਭਾਸ਼ਣ ਦੇਣ ਨਹੀਂ ਆਇਆ। ਮੈਂ ਇਹ ਦੱਸਣ ਆਇਆ ਹਾਂ ਕਿ ਜੇ ਬੰਗਾਲ ਵੰਡਿਆ ਗਿਆ ਤਾਂ ਬੰਗਾਲ ਦੇ ਲੋਕਾਂ ਅਤੇ ਭਵਿੱਖ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ। ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਹ ਪਹਿਲਾ ਰਾਜ ਹੈ ਜਿਥੇ ਲੋਕਾਂ ਨੂੰ ਰੁਜ਼ਗਾਰ ਲਈ ਕੱਟ ਮਨੀ ਦੀ ਅਦਾਇਗੀ ਕਰਨੀ ਪੈਂਦੀ ਹੈ। ਜੇ ਤੁਸੀਂ ਨੌਕਰੀ ਚਾਹੁੰਦੇ ਹੋ, ਜੇ ਤੁਹਾਨੂੰ ਕੋਈ ਕੰਮ ਚਾਹੀਦਾ ਹੈ, ਪਹਿਲਾਂ ਮਮਤਾ ਜੀ ਦੇ ਲੋਕਾਂ ਨੂੰ ਪੈਸੇ ਦਿਓ, ਫਿਰ ਤੁਹਾਡਾ ਕੰਮ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਰਾਜ ਦੀਆਂ 294 ਸੀਟਾਂ ‘ਤੇ 8 ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ, ਜਿਸ ‘ਚ 4 ਪੜਾਵਾਂ ਵਿੱਚ 135 ਸੀਟਾਂ ‘ਤੇ ਚੋਣਾਂ ਹੋ ਚੁੱਕੀਆਂ ਹਨ। ਹੁਣ 17 ਅਪ੍ਰੈਲ ਨੂੰ ਪੰਜਵੇਂ ਪੜਾਅ ਤਹਿਤ 45 ਸੀਟਾਂ ‘ਤੇ ਵੋਟਾਂ ਪੈਣੀਆਂ ਹਨ।